ਸ਼ਿਵਾਲਿਕ ਪਬਲਿਕ ਸਕੂਲ ਦਾ 31ਵਾਂ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ
ਸਥਾਨਕ ਬਠਿੰਡਾ ਰੋਡ ਉੱਪਰ ਸਥਿਤ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜੋ ਕਿ ਪ੍ਰਸਿੱਧ ਵਿਦਿAਕ
ਸ਼ਾਸਤਰੀ ਸਵ: ਸ੍ਰੀ ਮੰਗਤ ਰਾਮ ਪਰੂਥੀ ਵੱਲੋਂ 1993 ਵਿੱਚ ਹੋਂਦ ਵਿੱਚ ਲਿਆਂਦਾ ਗਿਆ ਸੀ। ਬੀਤੇ ਦਿਨੀ ਇਸ
ਸਕੂਲ ਦਾ 31ਵਾਂ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਵਿੱਚ ਆਯੋਜਿਤ ਕੀਤਾ ਗਿਆ। ਇਸ ਇਨਾਮ ਵੰਡ
ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਲੋਕ ਸੇਵਕ ਸਟੇਟ ਅਵਾਰਡੀ ਅਤੇ ਸ਼ਿਵਾਲਿਕ ਗਰੁੱਪ ਆਫ ਸਕੂਲ ਦੇ
ਚੇਅਰਮੈਨ ਡਾ. ਨਰੇਸ਼ ਪਰੂਥੀ ਸਨ ਅਤੇ ਸਮਾਰੋਹ ਦੀ ਪ੍ਰਧਾਨਗੀ ਡਾਇਰੈਕਟਰ ਰਾਕੇਸ਼ ਪਰੂਥੀ ਅਤੇ ਪ੍ਰਿੰਸੀਪਲ
ਮੈਡਮ ਕੁਸਮ ਪਰੂਥੀ ਨੇ ਕੀਤੀ ।ਇਸ ਇਨਾਮ ਵੰਡ ਸਮਾਰੋਹ ਦੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ
ਸਾਗਰ ਪਰੂਥੀ ਨੇ ਦੱਸਿਆ ਕਿ ਪੰਜਾਬ ਸਕੂਲ ਬੋਰਡ ਦੀਆਂ ਦਸਵੀਂ ਅਤੇ ਬਾਰਵੀਂ ਦੀਆਂ ਆਉਣ ਵਾਲੀਆਂ
ਪ੍ਰੀਖਿਆਵਾਂ ਵਿੱਚ ਬੱਚਿਆਂ ਦੀ ਸਫਲਤਾ ਲਈ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ
ਕਰਵਾਏ ਗਏ ਬਤੌਰ ਮੁੱਖ ਮਹਿਮਾਨ ਡਾ. ਪਰੂਥੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਬੱਚਿਆਂ ਨੂੰ ਜਨਮ ਭਾਵੇ
ਮਾਪੇ ਦਿੰਦੇ ਹਨ ਪਰ ਇੱਕ ਚੰਗਾ ਅਤੇ ਨੇਕ ਦਿਲ ਇਨਸਾਨ ਬਣਾਉਣ ਦਾ ਕੰਮ ਟੀਚਰ ਹੀ ਕਰਦੇ ਹਨ । ਬੱਚੇ
ਆਪਣੇ ਮਾਂ ਬਾਪ ਅਤੇ ਗੁਰੂ ਦਾ ਕਰਜਾ ਕਦੇ ਨਹੀਂ ਉਤਾਰ ਸਕਦੇ। ਇਸ ਲਈ ਬੱਚਿਆਂ ਨੂੰ ਹਮੇਸ਼ਾ ਆਪਣੇ ਮਾਂ
ਬਾਪ ਅਤੇ ਟੀਚਰ ਦੀ ਇੱਜਤ ਕਰਨੀ ਚਾਹੀਦੀ ਹੈ। ਮੁੱਖ ਮਹਿਮਾਨ ਵੱਲੋਂ ਐਲ.ਕੇ.ਜੀ ਤੋਂ ਬਾਰਵੀਂ ਕਲਾਸ ਤੱਕ ਦੇ
ਪਿਛਲੇ ਇਮਤਿਹਾਨਾਂ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਇਨਾਮ ਵੰਡੇ
ਗਏ। ਇਸ ਮੌਕੇ ਤੇ ਸਕੂਲ ਸਟਾਫ ਤੋਂ ਇਲਾਵਾ ਸੇਟ ਸਹਾਰਾ ਗਰੁੱਪ ਆਫ ਇੰਸਟੀਟਿਊਟਸ ਦੇ ਡਾਇਰੈਕਟਰ
ਡਾ.ਸਪਨਾ ਪਰੂਥੀ ਸ੍ਰੀਮਤੀ ਕ੍ਰਿਸ਼ਨਾ ਰਾਣੀ ਅਤੇ ਰਾਧਿਕਾ ਪਰੂਥੀ ਹਾਜ਼ਰ ਸਨ।