ਸਾਡੇ ਪਿੰਡ ਮਾਧੋਪੁਰ ਦੀ ਕਬੱਡੀ ਯਾਦ-ਜਸਵੰਤ ਸਿੰਘ ਚਾਹਲ
ਸੱਠ ਦੇ ਦਹਾਕੇ ਦੇ ਪਹਿਲੇ ਵਰਿਆਂ ਦੀ ਜੱਲੋਵਾਲ-ਮਾਧੋਪੁਰ ਦੀ ਚੌਤਾਲੀ ਕਿੱਲੋ ਦੀ ਕਬੱਡੀ ਦੀ ਟੀਮ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਹਾਂ ॥ਹੇਠ ਲਿਖੇ ਨਾਮਾਂ ਵਿੱਚੋਂ ਹੋ ਸਕਦਾ ਕੁਝ ਸ੍ਵਰਗਵਾਸੀ ਹੋ ਗਏ ਹੋਵਣਗੇ ਬਾਕੀਆਂ ਦੀ ਨਿਰੋਈ ਸਿਹਤ ਦੀ ਮੈਂ ਇਕਾਂਕਸ਼ਾ ਕਰਦਾ ਹਾਂ॥
ਦੇਖ ਕੇ ਕਬੱਡੀਆਂ ਨੂੰ ਯਾਦਾਂ ਫਿਰ ਉੱਮਡ ਆਈਆਂ ਸੱਠ ਦੇ ਵਰਿਆਂ ‘ਚ ਮੈਂ ਵੀ ਸੀ ਰੇਡਾਂ ਮਾਰਦਾ
ਛੋਟੀ ਜਿਹੀ ਟੀਮ ਸਾਡੀ ਭਾਰ ਸੀ ਚੌਤਾਲੀ ਕਿੱਲੋ ਤਾੱਲੋ ਸਾਡਾ ਕੈਪਟਨ ਸੀ ਉਹ ਵੀ ਇਸੇ ਭਾਰ ਦਾ
ਡਰਦੇ ਸੀ ਰੇਡਰ ਉਹਤੋਂ ਲਾਗਲੇ ਸਭ ਪਿੰਡਾਂ ਵਾਲੇ ਛੱਡ ਛੱਡ ਹੱਥ ਜਦ ਕੈਂਚੀਆਂ ਸੀ ਮਾਰਦਾ
ਹੋਰ ਵੀ ਮੈਂ ਦੱਸਦਾ ਖਿਡਾਰੀ ਸਾਡੀ ਟੀਮ ਦੇ ਜੋ ਹਰੀ ਓਸ ਪਿੰਡ ਵਾਲਾ ਵਧੀਆ ਮਿਆਰ ਦਾ
ਭੋਲ਼ਾ ਰੇਛੂ ਦੋਨੋ ਭਾਈ ਕਦੇ ਕਦੇ ਆਉਂਦੇ ਸੀ ਬਿਲਖੂਆਂ ਦਾ ਮਿੰਦਰ ਸੀ ਤੇ ਮੱਦੂ ਚੌਂਕੀਦਾਰ ਦਾ
ਭਾਰ ਦੀਆਂ ਸ਼ਰਤਾਂ ‘ਤੇ ਕੋਈ ਕੋਈ ਤੁਲਦਾ ਸੀ ਮੋਤਾ ਸਾਡਾ ਨਹੀਂ ਤਾਂ ਦੱਸੋ ਕਿਹਦੇ ਤੋਂ ਸੀ ਹਾਰਦਾ
ਮੀਤਾ ਬੰਸੀਆਂ ਵਾਲਾ ਖੇਡਣ ਨੂੰ ਤਕੜਾ ਸੀ ਟੀਮ ਵਿੱਚ ਨਹੀਂ ਲਿਆ ਉਹ ਵੀ ਵੱਧ ਭਾਰ ਦਾ
ਦੋ ਤਿੰਨ ਹੋਰ ਮੁੰਡੇ ਨਾਮ ਨਹੀਂ ਯਾਦ ਆਉਂਦੇ ਸਮਝੋ ਇਹ ਅਸਰ ਹੈ ਉਮਰੇ ਦਰਾਜ਼ ਦਾ
ਕਾਲ਼ਾ,ਠੌਲ਼ਾ,ਲੱਲੀਆਂ ਤੇ ਚਿੱਟੀ ਤੋਂ ਸੀ ਜਿੱਤੇ ਕੱਪ ਤੁਰਕੇ ਹੀ ਜਾਈਦਾ ਸੀ ਸਮਾਂ ਸੀ ਖ਼ੁਮਾਰ ਦਾ
ਯਾਦਾ ਦੇ ਝਰੋਖੇ ਵਿੱਚੋਂ ਲਾਈਨਾ ਕੁਝ ਲਿਖ ਕੇ ਚਾਹਲਾ ਜਸਵੰਤ ਸਿਆਂ ਪਿੰਡ ‘ਤੋਂ ਮੈਂ ਵਾਰਦਾ
ਜਸਵੰਤ ਸਿੰਘ ਚਾਹਲ