ਟਾਪਫ਼ੁਟਕਲ

ਸਿੱਖ ਸੰਗਤ ਨੂੰ ਦਸਮ ਗ੍ਰੰਥ ਬਾਰੇ ਕੁੱਝ ਸਵਾਲ? ਹੁਣ ਦੱਸੋ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ?ਗੁਰਚਰਨ ਸਿੰਘ ਜਿਉਣਵਾਲਾ

ਗੁਰਚਰਨ ਸਿੰਘ ਜਿਉਣਵਾਲਾ

ਚੌਪਈ॥ਜਹਾਂਗੀਰ ਆਦਿਲ ਮਰ ਗਯੋ॥ਸਾਹਿਜਹਾਂ ਹਜਰਤਿ ਜੂ ਭਯੋ॥1॥

ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹੀਂ। ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ? ਕੀ ਗੁਰੂ ਸਹਿਬ ਚੋਰ ਸਨ, ਕਾਤਲ ਸਨ, ਲੁਟੇਰੇ ਸਨ ਜਿਸ ਕਰਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ?
2. ਹੁਣੇ ਹੁਣੇ ਐਲ.ਏ. ਅਮਰੀਕਾ ਵਿਚ ਦਸਮ ਗ੍ਰੰਥ ਸਬੰਧੀ ਕਾਨਫ੍ਰੰਸ ’ਚ ਬੋਲਦਿਆਂ ਡਾ. ਗੁਰਿੰਦਰ ਸਿੰਘ ਮਾਨ ਨੇ ਇਹ ਸਾਬਤ ਕੀਤਾ ਕਿ ਦਸਮ ਗ੍ਰੰਥ ਗੁਰੂ ਜੀ ਨੇ 1696 ਵਿਚ ਪੂਰਾ ਕੀਤਾ ਸੀ। ਦੂਸਰੇ ਪਾਸੇ ‘ਮਿਤ੍ਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ’ ਵਾਲਾ ਸ਼ਬਦ ਤਾਂ ਸਾਰੇ ਵਿਦਵਾਨ ਤੇ ਪ੍ਰਚਾਰਕ ਇਹ ਮੰਨਦੇ ਹਨ ਕਿ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਵਿਚ ਬੈਠਿਆਂ ਗੁਰੂ ਜੀ ਨੇ ਉਚਾਰਣ ਕੀਤਾ। ਇਹ ਘਟਨਾ ਤਾਂ 27-28 ਦਸੰਬਰ 1704 ਦੀ ਹੈ। ਹੁਣ ਇਹ ਦੱਸੋ ਕਿ ਇਹ ਗ੍ਰੰਥ ਕਦੋਂ ਲਿਖਿਆ ਗਿਆ?
3. ਕੀ ਗੁਰੂ ਜੀ ਨੇ ਆਪਣਾ ਗ੍ਰੰਥ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਪੂਰਾ ਕਰਨਾ ਸੀ? ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿੱਜੈ॥ ਭਾਦ੍ਰਵ ਸੁਦੀ ਅਸ਼ਟਮੀ ਰਵੀ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥405॥ ਪੰਨਾ 1388॥ ਭਾਂਦੋ ਸੁਦੀ 8 ਸੰਮਤ 1753 (25 ਅਗਸਤ 1696 ਯੂਲੀਅਨ) ਨੂੰ ਦਿਨ ਮੰਗਲਵਾਰ ਸੀ ਜਦੋਂ ਕਿ ਲੇਖਕ ਐਤਵਾਰ ਲਿਖ ਰਿਹਾ ਹੈ।
4. ਇਸ ਗ੍ਰੰਥ ਦੀਆਂ ਅੰਦਰਲੀਆਂ ਗਵਾਹੀਆਂ ਤਾਂ ਹੇਠ ਲਿਖੀਆਂ ਤਰੀਕਾਂ ਦੱਸਦੀਆਂ ਹਨ: –
ਇਸ ਗ੍ਰੰਥ ਦੇ ਸੰਪੂਰਨ ਹੋਣ ਦੀਆਂ ਪੰਜ ਤਰੀਕਾਂ ਇਸੇ ਗ੍ਰੰਥ ਵਿਚੋਂ ਮਿਲਦੀਆਂ ਹਨ। ਕਿਹੜੀ ਤਰੀਕ ਠੀਕ ਹੈ? ਪੰਨਾ 254, 354, 386, 570 ਅਤੇ 1388।
ਦ. ਗ੍ਰੰ. ਪੰਨਾ 254॥
ਸੰਮਤ ਸੱਤ੍ਰਹ ਸਹਸ ਪਚਾਵਨ॥
ਹਾੜ ਵਦੀ ਪ੍ਰਿਥਮੈ ਸੁਖ ਦਾਵਨ॥860॥
ਜਾਣ ਬੁੱਝ ਕੇ ਹਫਤੇ ਦਾ ਦਿਨ ਨਹੀਂ ਦਿੱਤਾ ਗਿਆ ਤਾਂ ਕਿ ਗਲਤੀ ਨਾ ਫੜੀ ਜਾ ਸਕੇ। ਐਸੀ ਗਲਤੀ ਗੁਰੂ ਜੀ ਨਹੀਂ ਕਰਨਗੇ।
ਦ.ਗ੍ਰੰ.ਪੰਨਾ 354॥
ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥
ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ॥755॥
ਇੱਥੇ ਲਿਖਾਰੀ ਮਹੀਨਾ, ਹਫਤਾਵਾਰੀ ਦਿਨ ਤੇ ਵਦੀ ਸੁਦੀ ਸਭ ਛੱਡ ਗਿਆ। ਇਹ ਵੀ ਬਹੁਤ ਭਾਰੀ ਚਲਾਕੀ ਹੈ ਆਪਣੀ ਗਲਤੀ ਨੂੰ ਛੁਪਾਉਣ ਲਈ। ਐਸੀ ਗਲਤੀ ਗੁਰੂ ਜੀ ਨਹੀਂ ਕਰਨਗੇ। ਲਿਖਾਰੀ ਬਾਰ ਬਾਰ ਬਚਿਤ੍ਰ ਨਾਟਕ/ਦਸਮ ਗ੍ਰੰਥ ਵਿਚ ਲਿਖ ਰਿਹਾ ਹੈ ਕਿ ਜਿੱਥੇ ਕਿਤੇ ਤੁਹਾਨੂੰ ਮੇਰੀ ਲਿਖਤ ਵਿਚ ਗਲਤੀ ਮਿਲੇ ਉਹ ਸੁਧਾਰ ਲੈਣੀ ਯਾ ਸੁਧਾਰ ਕੇ ਪੜ੍ਹਨਾ। ਕੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਕੋਈ ਅਜਿਹਾ ਸੰਕੇਤ ਮਿਲਦਾ ਹੈ? ਨਹੀਂ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਾ ਹੋ ਕੇ ਕੋਈ ਘਟੀਆ ਕਿਸਮ ਦਾ ਲਿਖਾਰੀ ਸਿੱਧ ਹੁੰਦਾ ਹੈ।
ਪੰਨਾ 386॥ ਦੋਹਰਾ॥
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਿਵਾਰ॥
ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ॥ 983॥
ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ॥
ਭੂਲ ਹੋਇ ਜਹਿ ਤਹਿ ਸੁ ਕਬਿ ਪੜੀਅਹੁ ਸਭੈ ਸੁਧਾਰ॥ 984॥
ਇਸ ਤਰੀਕ ਵਿਚ ਮਹੀਨਾ ਤੇ ਦਿੱਨ ਤਾਂ ਦੇ ਦਿੱਤਾ ਪਰ ਸੁਦੀ ਕਿਹੜੀ ਸੀ, ਲਿਖਾਰੀ ਛੱਡ ਗਿਆ।
ਦ. ਗ੍ਰੰ. ਪੰਨਾ 570॥ ਦੋਹਰਾ॥
ਸੱਤ੍ਰਹ ਸੈ ਪਤਾਲ ਮਹਿ ਸਾਵਨ ਸੁਦਿ ਥਿਿਤ ਦੀਪ॥
ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ॥॥2490॥
ਇਸ ਤਰੀਕ ਵਿਚ ਲਿਖਾਰੀ ਹਫਤੇ ਦਾ ਦਿਨ ਲਿਖਣਾ ਛੱਡ ਗਿਆ ਹੈ।
ਦਸਮ ਕਥਾ ਭਗਾਉਤ ਕੀ ਭਾਖਾ ਕਰੀ ਬਨਾਇ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ॥2491॥
ਇਹ ਪੰਗਤੀ ਕ੍ਰਿਸ਼ਨ ਅਵਤਾਰ ਵਿਚੋਂ ਹੈ ਤੇ ਇਸਦੇ ਮਤਲਬ ਬਣਦੇ ਹਨ ਕਿ ਭਗਵਤ ਪੁਰਾਣ ਦੇ ਦਸਵੇਂ ਸਕੰਧ, ਅਧਿਆਇ ਨੂੰ ਹੁਣ ਮੈਂ ਲਿਪੀ ਅੰਤਰ (ਭਾਖਾ ਕਰੀ ਬਨਾਇ) ਕਰਨ ਲੱਗਾ ਹਾਂ। ਮੇਰਾ ਹੋਰ ਕੋਈ ਮਤਲਬ ਨਹੀਂ ਸਗੋਂ ਧਰਮ ਯੁੱਧ ਦਾ ਚਾਅ ਹੈ। ਧਰਮ ਯੁੱਧ ਕਿਹੜਾ? ਇਸ ਤੋਂ ਅੱਗੇ ਤਾਂ ਕ੍ਰਿਸ਼ਨ ਲੀਲਾ ਮਤਲਬ ਕ੍ਰਿਸ਼ਨ ਜੀ ਲੋਕਾਂ ਦੀਆਂ ਕੁਆਰੀਆਂ ਕੁੜੀਆਂ ਦੇ ਕੱਪੜੇ ਚੁੱਕ ਕੇ ਦਰੱਖਤ ਤੇ ਚੜ੍ਹ ਜਾਂਦੇ ਹਨ ਉਨ੍ਹਾਂ ਨੂੰ ਨੰਗੀਆਂ ਨੂੰ ਵੇਖਣ ਲਈ ਅਤੇ ਫਿਰ ਉਹ ਕੁਆਰੀਆਂ ਕੁੜੀਆਂ ਦੀਆਂ ਕੁੱਖਾਂ ਵੀ ਹਰੀਆਂ ਕਰਦੇ ਹਨ।
ਦ.ਗ੍ਰੰ.ਪੰਨਾ 1388:
ਸੰਬਤ ਸੱਤ੍ਰਹ ਸਹਸ ਭਣਿਜੈ॥
ਅਰਧ ਸਹਸ ਫੁਨਿ ਤੀਨਿ ਕਹਿੱਜੈ।
ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ।
ਤੀਰ ਸਤੁੱਸ੍ਰਵ ਗ੍ਰੰਥ ਸੁਧਾਰਾ॥
ਸੰਮਤ 1753 ਭਾਦ੍ਰਵ ਸੁਦੀ ਅਸ਼ਟਮੀ ਨੂੰ ਰਵੀਵਾਰ ਨਹੀਂ ਸੀ ਬਲਕਿ ਮੰਗਲਵਾਰ ਸੀ। ਇਸ ਤਰੀਕ ਬਾਰੇ ਸਿਰਦਾਰ ਪਾਲ ਸਿੰਘ ਜੀ ਪੁਰੇਵਾਲ ਹੋਰਾਂ ਨੇ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੱਤਾ।
5. ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਤੇ ਡਰੂ ਲਿਖਾਰੀ ਸਨ?
ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥
ਚੂਕ ਹੋਇ ਜਹਿ ਤਹਿ ਸੁ ਕਬਿ ਲੀਜਹੁ ਸਕਲ ਸੁਧਾਰ॥755॥
ਦ.ਗ੍ਰੰ.ਪੰਨਾ 354॥
ਤਾਤੇ ਕਹੀ ਨ ਰੁਦ੍ਰ ਕਹਾਨੀ॥ ਗ੍ਰੰਥ ਬਢਨ ਕੀ ਚਿੰਤ ਪਛਾਨੀ॥
ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥ 28॥
ਓਹੀ ਪੰਨਾ 181
ਉਪਰਲੀਆਂ ਪੰਗਤੀਆਂ ਨੂੰ ਪੜ੍ਹ ਕੇ ਸਾਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਲਿਖਾਰੀ ਕਿਸ ਕਿਸਮ ਦੀ ਮਾਨਸਿਕਤਾ ਦਾ ਭਾਗੀਦਾਰ ਹੈ, ਉਸ ਦੀ ਸੋਚ ਕਿਸ ਤਰ੍ਹਾਂ ਦੀ ਹੈ, ਉਹ ਬਹਾਦਰ ਹੈ ਯਾ ਡਰੂ ਕਿਸਮ ਦਾ ਹੈ। ਲਿਖਾਰੀ ਨੂੰ ਪਤਾ ਹੈ ਕਿ ਉਹ ਗਲਤੀਆਂ (ਚੂਕ ਹੋਇ) ਕਰੀ ਜਾ ਰਿਹਾ ਹੈ ਤੇ ਨਾਲ ਦੀ ਨਾਲ ਇਹ ਵੀ ਸੁਝਾਓ ਦੇ ਰਿਹਾ ਹੈ ਕਿ ਤੁਸੀਂ ਗਲਤੀਆਂ ਨੂੰ ਸੁਧਾਰ ਲਿਓ। ਮਾੜੇ ਤੋਂ ਮਾੜਾ ਲਿਖਾਰੀ ਵੀ ਆਪਣੇ ਬਾਰੇ ਆਪਣੀ ਲਿਖਤ ਵਿਚ ਇਹ ਸੰਕੇਤ ਕਦੀ ਵੀ ਨਹੀਂ ਦੇਵੇਗਾ। 1436 ਪੰਨੇ ਕਾਲੇ ਕਰਨ ਦੇ ਬਾਵਜੂਦ ਵੀ ਹਾਲੇ ਉਹ ਇਹ ਲਿਖ ਰਿਹਾ ਹੈ ਕਿ ਰੁਦ੍ਰ ਅਵਤਾਰ ਦੀ ਕਾਥਾ ਮੈਂ ਵਿਸਥਾਰ ਪੂਰਬਕ ਨਹੀਂ ਲਿਖ ਰਿਹਾ ਕਿਉਂਕਿ ਗ੍ਰੰਥ ਵੱਡਾ ਹੋਣ ਦਾ ਮੈਨੂੰ ਡਰ ਹੈ।
6. ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਛਕਾ ਕੇ।
ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ।
ਮਹਾਂਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥125॥
ਪਰ ਇਸਦੇ ਉਲਟ ਗੁਰੂ ਅਰਜਨ ਪਾਤਸ਼ਾਹ ਜੀ ਤਾਂ ਇਸ ਮਹਾਂਕਾਲ ਨੂੰ ਰੱਦ ਕਰਦੇ ਹਨ।
ਜਪਿ ਗੋਬਿੰਦ ਗੋਪਾਲ ਲਾਲੁ॥ ਰਾਮ ਨਾਮ ਸਿਮਰ ਤੂ ਜੀਵਹਿ ਫਿਰ ਨ ਖਾਈ ਮਹਾਂਕਾਲ॥੧॥ ਰਹਾਉ॥ ਕੋਟਿ ਜਨਮ ਭ੍ਰਮਿ ਭ੍ਰਮਿ ਆਇਓ॥ ਬਢੈ ਭਾਗਿ ਸਾਧਸੰਗੁ ਪਾਇਓ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ॥੨॥ ਪੰਨਾ 885-86, ਮ:੫॥
7. ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥
ਦੇਬਿ ਕਾਲਕਾ ਮਾਤ ਹਮਾਰਾ॥ ੫॥ ਪੰਨਾ 73॥
ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥ ਜਿਸ ਸਰਬਕਾਲ ਯਾ ਮਹਾਂਕਾਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੱਟਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਉਸੇ ਸਰਬਕਾਲ ਅਤੇ ਕਾਲਕਾ ਦੇਵੀ ਦੇ ਪੁੱਤਰ ਬਣਨ ਦਾ ਉਪਦੇਸ਼ ਦੇਣਗੇ?
ਤਹ ਹਮ ਅਧਿਕ ਤਪੱਸਿਆ ਸਾਧੀ॥
ਮਹਾਂਕਾਲ ਕਾਲਕਾ ਅਰਾਧੀ॥ 2॥ਦ.ਗ੍ਰੰ.ਪੰਨਾ 54-55॥
ਕ੍ਰਿਪ ਕਰੀ ਹਮ ਪਰ ਜਗਮਾਤਾ॥
ਗ੍ਰੰਥ ਕਰਾ ਪੂਰਨ ਸੁਭਰਾਤਾ॥ ਦ.ਗ੍ਰੰ.ਪੰਨਾ 1388
ਮੇਰੇ ਤੇ ਜਗਮਾਤਾ ਨੇ ਕ੍ਰਿਪਾ ਕੀਤੀ ਤੇ ਮੈਂ ਆਪਣਾ ਗ੍ਰੰਥ ਪੂਰਨ ਕੀਤਾ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਲਿਖ ਸਕਦੇ ਹਨ?
ਕਿਲਬਿਖ ਸਕਲ ਦੇਹ ਕੋ ਹਰਤਾ॥
ਦੁਸਟ ਦੋਖਿਯਨ ਕੋ ਛੈ ਕਰਤਾ॥402॥ ਓਹੀ ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆ॥
ਫੇਰਿ ਨ ਜੂਨੀ ਆਇਆ ਜਿਿਨ ਇਹ ਗਾਇਆ॥55॥
ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥
ਦ.ਗ੍ਰੰ.ਪੰਨਾ 127॥
ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ ਜੋ ਦਸਮ ਗ੍ਰੰਥ ਦੇ ਪੰਨਾ 119 ਤੋਂ ਸ਼ੁਰੂ ਹੁੰਦੀ ਹੈ। ਜਦੋਂ ਮੈਂ ਹੋਰ ਪੁੱਛ-ਪੜ੍ਹਤਾਲ ਕੀਤੀ ਤਾਂ ਪਤਾ ਲੱਗਾ ਕਿ ਦੁਰਗਾ ਦੀ ਵਾਰ ਦੀ ਇਹ ਪਹਿਲੀ ਪਉੜੀ ਜਿਸ ਨੂੰ ਅਸੀਂ ਆਪਣੀ ਅਰਦਾਸ ਦਾ ਹਿਸਾ ਬਣਾਇਆ ਹੋਇਆ ਹੈ ਇਹ ਬਾਲਮੀਕੀ ਰਮਾਇਣ ਤੇ ਤੁਲਸੀ ਦਾਸ ਦੀ ਰਮਾਇਣ ਵਿਚੋਂ ਹੀ ਲਈ ਗਈ ਹੈ। ਇਨ੍ਹਾਂ ਰਮਾਇਣਾਂ ਵਿਚ ਨਾਮ ਮੱਛ ਕੱਛ, ਵਰਾਹ ਬਿਸ਼ਨੂੰ ਤੇ ਲੱਛਮੀ ਆਦਿ ਵਰਤੇ ਗਏ ਹਨ ਤੇ ਇਨ੍ਹਾਂ ਹੀ ਨਾਵਾਂ ਨੂੰ ਹਟਾ ਕੇ ਦੁਰਗਾ ਦੀ ਵਾਰ ਦੇ ਲਿਖਾਰੀ ਨੇ ਸਿੱਖ ਗੁਰੂ ਸਹਿਬਾਨਾਂ ਦੇ ਨਾਮ ਭਰ ਦਿੱਤੇ ਹਨ। ਸਿੱਖਾਂ ਦੀ ਅਰਦਾਸ ਬਾਰੇ ਇਕ ਵੱਖਰਾ ਲੇਖ ਇਸੇ ਪੁਸਤਕ ਵਿਚ ਛਾਪਿਆ ਜਾ ਰਿਹਾ ਹੈ।
8. ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?
ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥
ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥
ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ 33॥ ਦ.ਗ੍ਰੰ. ਪੰਨਾ 41॥
ਦਸਮ ਗ੍ਰੰਥ ਵਾਲੇ ਰੱਬ ਦੀਆਂ ਚਾਰ ਬਾਹਾਂ ਹਨ, ਸਿਰ ਤੇ ਸੋਹਣਾ ਜੂੜਾ ਵੀ ਕੀਤਾ ਹੋਇਆ ਹੈ, ਉਦੇ ਕੋਲ ਗਦਾ ਵੀ ਹੈ, ਉਹ ਜਮਾਂ ਦੇ ਮਨ ਨੂੰ ਵੀ ਮੋਹ ਰਿਹਾ ਹੈ, ਉਸ ਦੀ ਜ਼ੁਬਾਨ ਵਿਚੋਂ ਜਵਾਲਾ ਨਿਕਲ ਰਹੀ ਹੈ ਅਤੇ ਉਸ ਦੀਆਂ ਬਹੁਤ ਹੀ ਡਰਾਉਣੀਆਂ ਦਾੜ੍ਹਾਂ ਹਨ।
ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ ਸਲੋਕ ਰੱਬ ਦੇ ਹੱਥ, ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ ਕਿਉਕਿ ਗੁਰਬਾਣੀ ਦਾ ਰੱਬ ਅਜੂਨੀ ਹੈ, ਕਾਲ ਰਹਿਤ ਹੈ ਜੰਮਦਾ ਵੀ ਨਹੀਂ ਤੇ ਮਰਦਾ ਵੀ ਨਹੀਂ ਇਸ ਕਰਕੇ ਉਹ ਸਦੀਵੀ ਹੈ।
ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥
ਅਸਚ੍ਰਜ ਰੂਪੰ ਰਹੰਤ ਜਨਮੰ॥
ਨੇਤ ਨੇਤ ਕਥੰਤਿ ਬੇਦਾ॥
ਊਚ ਮੂਚ ਅਪਾਰ ਗੋਬੰਦਹ॥ ਗੁ.ਗ੍ਰੰ.ਪੰਨਾ 1359॥
9. ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਦਾ ਹੈ ਤੇ ਸ਼ਰਾਬ ਪੀਕੇ ਜੰਗਲ ਵਿਚ ਇਉਂ ਦਹਾੜ ਰਿਹਾ ਹੈ ਜਿਵੇਂ ਸ਼ੇਰ ਦਾ ਬੱਚਾ ਜੰਗਲ ਵਿਚ ਚਿੰਘਾੜਦਾ ਹੋਵੇ।
ਮਦਰਾ ਕਰ ਮੱਤ ਮਹਾ ਭਭਕੰ॥
ਬਨ ਮੈ ਮਨੋ ਬਾਘ ਬਚਾ ਬਬਕੰ॥53॥ ਦ.ਗ.ਪੰਨਾ 42॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132,

Leave a Reply

Your email address will not be published. Required fields are marked *