ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਸੱਦੇ ’ਤੇ ਰੋਹ ਭਰੀ ਟਰੈਕਟਰ ਰੈਲੀ ’ਚ ਬੀ.ਕੇ.ਯੂ. ਡਕੌਂਦਾ ਨੇ ਕੀਤੀ ਸ਼ਮੂਲੀਅਤ
ਪਟਿਆਲਾ/ਚੰਡੀਗੜ੍ਹ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਸੱਦੇ ’ਤੇ ਇਸ ਵਾਰੀ ਵੀ 26 ਜਨਵਰੀ ਵਿਚ ਪੰਜਾਬ ਭਰ ਵਿਚ ਟਰੈਕਟਰ ਮਾਰਚ ਵਿਚ ਵੱਡੀ ਸ਼ਮੂਲੀਅਤ ਬੀ.ਕੇ. ਯੂ. ਡਕੌਂਦਾ ਵਲੋਂ ਕੀਤੀ ਗਈ। 19 ਜ਼ਿਲ੍ਹਾ ਹੈਡਕੁਆਰਟਰ ਅਤੇ ਅਤੇ 87 ਬਲਾਕ ਪੱਧਰ ’ਤੇ ਸੈਂਕੜੇ ਟਰੈਕਟਰਾਂ ਨਾਲ ਕਿਸਾਨਾਂ ਦੀ ਬੀ.ਕੇ. ਯੂ. ਡਕੌਂਦਾ ਨੇ ਅਗਵਾਈ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਗਣਤੰਤਰ ਦਿਵਸ ਇਹ ਕਿਸਾਨ ਪਰੇਡ ਪੰਜਵੇਂ ਸਾਲ ਕੀਤੀ ਜਾ ਰਹੀ ਹੈ। ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਣ ਕੀਤੀ ਹੈ ਕਿ ਜਦੋਂ ਤੱਕ ਐਮ.ਐਸ.ਪੀ. ਨੂੰ ਕਾਨੂੰਨੀ ਗ੍ਰੰਟੀ ਨਹੀਂ ਮਿਲਦੀ, ਕਿਸਾਨ ਕਰਜ਼ਾ ਮੁਕਤ ਨਹੀਂ ਹੁੰਦਾ ਨਵੀਂ ਲਿਆਂਦੀ ਜਾ ਰਹੀ ਕਾਰਪੋਰੇਟ ਪੱਖੀ ਮੰਡੀਕਰਨ ਨੀਤੀ ਵਾਪਸ ਨਹੀਂ ਲਈ ਜਾਂਦੀ ਇਹ ਪਰੇਡ ਹੋਰ ਤਿੱਖੇ ਸੰਘਰਸ਼ ਦੇ ਨਾਲ-ਨਾਲ ਲਗਾਤਾਰ ਹਰ ਸਾਲ ਕੀਤੀ ਜਾਇਆ ਕਰੇਗੀ। ਜੋ ਕੇਂਦਰੀ ਸਰਕਾਰੀ ਜਸ਼ਨ ਵਾਲੀ 26 ਜਨਵਰੀ ਦੀ ਪਰੇਡ ’ਤੇ ਇਹ ਕਿਸਾਨਾਂ ਦੀ ਟਰੈਕਟਰ ਪਰੇਡ ਇਕ ਵੱਡਾ ਵਿਰੋਧ ਦਾ ਦਿਖਾਵਾ ਹੈ। ਹਾਕਮਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਹੋਕਾ ਹੈ। ਕਿਸਾਨਾਂ ਦੇ ਤਿੱਖੇ ਵਿਰੋਧ ਨਾਲ ਬੀ.ਕੇ.ਯੂ. ਡਕੌਂਦਾ ਵਲੋਂ ਭਰਵੀਂ ਸ਼ਮੂਲੀਅਤ ਦੀ ਜਾਣਕਾਰੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦਿੱਤੀ।