ਇਕ ਪੰਥ ਇਕ ਸੋਚ
ਕਿਉਂਕਿ ਸਦੀਆਂ ਤੋਂ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਹਰ ਧਰਮ ਦੇ ਲੋਕ ਇਹ ਕਹਿ ਰਹੇ ਹਨ ਕਿ ਇੱਕ ਦਿਨ ਸੰਸਾਰ ਦਾ ਭਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੀ ਹੋਣਾ।
ਇਸੇ ਮਕਸਦ ਨੂੰ ਲੈ ਕੇ ਇੱਕ ਪੰਥ ਇੱਕ ਸੋਚ ਬੈਨਰ ਹੇਠ ਕੈਲੀਫੋਰਨੀਆ ਇੰਗਲੈਂਡ ਅਤੇ ਭਾਰਤ ਦੇ ਕੁਝ ਸਿੰਘਾਂ ਵੱਲੋਂ ਮਿਲ ਕੇ ਪਹਿਲੀ ਹਲੇਮੀ ਯਾਤਰਾ 20 ਮਾਰਚ ਤੋਂ 8 ਅਪ੍ਰੈਲ ਤਕ ਕੱਢੀ ਗਈ.
20 ਮਾਰਚ ਨੂੰ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ. 21 ਮਾਰਚ 2024 ਨੂੰ ਸ਼੍ਰੀ ਸਹਿਜ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕੀਤੀ ਗਈ ਜਿਸ ਵਿੱਚ ਵੱਖ ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ,
24 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸਿੱਖ ਏਕਤਾ ਵਿਸ਼ੇ ਨੂੰ ਮੁਖ ਰੱਖਕੇ ਕਥਾ ਵਿਚਾਰਾਂ ਹੋਈਆਂ.
.
ਉਪਰੰਤ ਸੰਗਤਾਂ ਗੁ ਸਾਹਿਬ ਕਰਤਾਰ ਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ.
26 ਅਤੇ 27 ਮਾਰਚ ਨੂੰ ਸੰਗਤਾਂ ਨੇ ਦਿੱਲੀ ਦੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕੀਤੇ.ਹਰ ਗੁਰੂ ਘਰ ਵਿਚ ਹਾਜਰੀ ਭਰਨ ਸਮੇਂ ਪੰਥ ਏਕਤਾ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਸੰਗਤ ਸਭਾ ਭੜਗਾਉਂ ਵਾਯਾ ਇੰਦੌਰ ਮੱਧ ਪ੍ਰਦੇਸ਼ ਨੂੰ ਰਵਾਣਗੀ ਕੀਤੀ. ਇਥੇ ਇਲਾਕੇ ਵਿਚ ਇਸੇ ਕਾਰਜ ਦਾ ਸੰਦੇਸ਼ ਲਗਾਤਾਰ ਦੇਣ ਲਈ ਉਸਾਰੇ ਨਵੇਂ ਗੁਰੂ ਘਰ ਵਿਚ ਪੂਰੇ ਇਲਾਕੇ ਨੇ ਇਕੱਤਰ ਹੋ ਕ ਗੁਰੂ ਸਾਹਿਬ ਨੂੰ ਆਸਨਾ ਤੇ ਬਿਰਾਜਮਾਨ ਕੀਤਾ।
28 ਮਾਰਚ ਨੂੰ ਇਥੇ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਅਤੇ 31 ਮਾਰਚ 2024 ਨੂੰ ਸੰਪੂਰਨਤਾ ਉਪਰੰਤ ਹਜਾਰਾਂ ਸੰਗਤਾਂ ਨੇ ਇਕੱਤਰ ਹੋ ਕੇ ਇਕ ਪੰਥ ਇਕ ਸੋਚ ਲਈ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ।
ਉਪਰੰਤ ਗੁਰਦੁਆਰਾ ਆਰਤੀ ਸਾਹਿਬ ਜਗਨਨਾਥ ਪੁਰੀ ਨੂੰ ਸੰਗਤਾਂ ਨੇ ਚਾਲੇ ਪਾਏ. ਜਿਸ ਵਿੱਚ ਸੰਗਤਾਂ ਨੇ ਜਗਨਨਾਥ ਪੁਰੀ ਵਿਖੇ ਸਲਾਨਾ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਜਿਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਾਰਕ ਵਿਚ ਬੇਅੰਤ ਸੰਗਤਾਂ ਨੇ ਪੰਥ ਏਕਤਾ ਦੀ ਅਰਦਾਸ ਕੀਤੀ।
ਗੁਰੂ ਧਾਮਾਂ ਦੇ ਦਰਸ਼ਨ ਕਰਕੇ 8 ਅਪ੍ਰੈਲ ਨੂੰ ਦਿੱਲੀ ਵੱਲ ਵਾਪਸੀ ਕੀਤੀ.
ਇਸ ਤਰ੍ਹਾਂ ਇੱਕ ਪੰਥ ਇੱਕ ਸੋਚ ਬੈਨਰ ਦੇ ਹੇਠ ਪੂਰੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਦੀ ਬੇਨਤੀਆਂ ਦੀ ਇਹ ਯਾਤਰਾ ਇਕ ਨਵੇਕਲੀ ਅਤੇ ਇਤਿਹਾਸਕ ਹੋ ਨਿੱਬੜੀ
ਸੰਗਤਾਂ ਵੱਲੋਂ ਇਨਾ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਥੇਦਾਰਾਂ ਨੂੰ ਸੇਵਕ ਬਣਾਓ ਦੇ ਸਲੋਗਨ ਉਚਾਰਦੇ ਹੋਇ ਆਮ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇੱਕ ਕਰਨ ਦੇ ਲਈ ਬਿਨਾ ਸ਼ਰਤ ਨਿਸਵਾਰਥ minimum common programme ਤੇ ਇੱਕਜੁੱਟ ਹੋ ਜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.