ਟਾਪਦੇਸ਼-ਵਿਦੇਸ਼

35 ਬੰਦਿਆਂ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਨਾਰਵੇ ਵਿੱਚ ਸਟੇਜ ਤੇ ਮੈਂ ਕੀ ਬੋਲਿਆ (ਭਾਗ ਦੂਜਾ)ਗੁਰਚਰਨ ਸਿੰਘ ਜਿਉਣ ਵਾਲਾ

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਪੰਨਾ 304॥
ਗੁਰਬਾਣੀ ਦੀ ਜਿਤਨੀ ਕੁ ਮੈਨੂੰ ਸਮਝ ਪਈ ਹੈ, ਉਸ ਮੁਤਾਬਕ ਤਾਂ ਜ਼ੁਲਮ ਹੁੰਦਾ ਦੇਖ ਕੇ ਚੁੱਪ ਕਰਨ ਵਾਲਾ ਵੀ
ਓਨਾ ਹੀ ਮਾੜਾ ਹੈ ਜਿਤਨਾ ਜ਼ੁਲਮ ਕਰਨ ਵਾਲਾ ਮਾੜਾ ਹੈ। ਇਨਸਾਨਾਂ ਦੀ ਲੁੱਟ ਹੁੰਦੀ ਦੇਖ ਕੇ ਹੀ ਤਾਂ ਬਾਬਾ
ਨਾਨਕ ਜੀ ਨੇ ਕਿਹਾ ਹੈ: ‘ਰਾਜੇ ਸੀਹ ਮੁਕਦਮ ਕੁਤੇ’, ਇਸੇ ਨੁਕਤੇ ਨੂੰ ਮੁੱਖ ਰੱਖ ਕੇ ਕੁਦਰਤ ਨੇ ਮੈਨੂੰ ਸਮੇਂ ਮੁਤਾਬਕ
ਹੌਂਸਲਾ ਦਿੱਤਾ, ਤੇ ਮੈਂ ਬਗੈਰ ਕਿਸੇ ਨੂੰ ਸੰਬੋਧਨ ਕਰਨ ਦੇ ਓਸ ਕੱਲਾ ਰਾਇਖਾਨ ਦੇ ਪ੍ਰੀਵਾਰ ਦੇ ਬੰਦੇ ਵੱਲ ਇਸ਼ਾਰਾ
ਕਰਕੇ ਬੋਲਣਾ ਸ਼ੁਰੂ ਕੀਤਾ, ਜੋ ਪਹਿਲੀ ਲਾਈਨ ਵਿੱਚ ਹੀ ਬੈਠਾ ਸੀ।
ਖਾਨ ਜੀ ਇਹ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਬਾਬੇ ਨਾਨਕ ਦੇ ਦਿੱਤੇ ਹੋਏ ਸਿਧਾਂਤ ਤੋਂ ਨਾਵਾਕਿਫ ਸਨ? ਗੁਰੂ ਜੀ
ਦੀ “ਜਪੁ” ਬਾਣੀ ਦੀ ਪਹਿਲੀ ਪਉੜੀ ਦੀ ਇੱਕ ਹੀ ਸਤਰ ਤੁਹਾਡੇ ਇਸ ‘ਗੰਗਾ ਸਾਗਰ’ ਦੀ ਹਵਾ ਕੱਢ ਦਿੰਦੀ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ਕੀ ਦਸਵੇਂ ਪਿਤਾ ਇਸ ਪੰਗਤੀ ਤੋਂ ਨਾਵਾਕਿਫ ਸਨ? ਤੁਸੀਂ ਤੋਂ
ਮੁੱਕਰ ਨਹੀਂ ਸਕਦੇ। ਔਸਰ ਝੋਟੀਆਂ ਦੁੱਧ ਨਹੀਂ ਦੇ ਸਕਦੀਆਂ, ਇਹ ਕੁਦਰਤ ਦਾ ਅਸੂਲ ਹੈ। ਔਸਰ ਝੋਟੀਆਂ
ਗੱਬਣ ਹੋਣ ਤੋਂ ਬਾਅਦ ਜਦੋਂ ਸੂਣਗੀਆਂ, ਤਾਂ ਹੀ ਓਹ ਆਪਣੇ ਬੱਚਿਆਂ ਵਾਸਤੇ ਦੁੱਧ ਦਿੰਦੀਆਂ ਹਨ। ਗੁਰੂ ਸਹਿਬਾਨ
ਨੇ ਜੋ ਸਿਧਾਂਤ ਸਾਨੂੰ ਗੁਰਬਾਣੀ ਵਿੱਚ ਦਿੱਤਾ ਹੈ, ਓਹ ਉਸਦੇ ਉਲਟ ਕੁੱਝ ਵੀ ਨਹੀਂ ਕਰਕੇ ਗਏ, ਸਗੋਂ ਓਹ ਕੁਦਰਤ
ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਆਪ ਕਰਦੇ ਹਨ ਤੇ ਸਾਨੂੰ ਪਾਲਣਾ ਕਰਨ ਦਾ ਉਪਦੇਸ਼ ਦਿੰਦੇ ਹਨ।
ਚਮਕੌਰ ਦੀ ਜੰਗ ਤੋਂ ਬਾਅਦ ਓਹ ਮੁਸਲਮਾਨ ਮੁਰੀਦਾਂ ਦੀ ਮੱਦਦ ਨਾਲ ਮੁਸ਼ਕਲ ਸਮੇਂ ਜੰਗਲਾਂ ਬੇਲਿਆਂ ਵਿੱਚੋਂ ਦੀ
ਲੰਘਦੇ ਹੋਏ, ਗਨੀ-ਖਾਨ ਤੇ ਨਬੀ-ਖਾਨ ਦੀ ਮੱਦਦ ਨਾਲ ਮਾਛੀਵਾੜੇ ਭਾਈ ਗੁਲਾਬੇ ਦੇ ਖੇਤ/ਬਾਗ ‘ਚ ਸੁਰੱਖਿਅਤ
ਪਹੁੰਚਦੇ ਹਨ ਤੇ ਅੱਗੇ ਫਿਰ ਪੀਰ ਬੁੱਧੂ ਸ਼ਾਹ ਦੇ ਕਬੀਲੇ ਵਿੱਚੋਂ ਤੇ ਇੱਕ ਕਾਜ਼ੀ ਦੀ ਮੱਦਦ ਨਾਲ ਓਹ ਤੁਹਾਡੇ ਕੋਲ
ਕਿਲਾ ਰਾਇਪੁਰ ਪਹੁੰਚਦੇ ਹਨ। ਉੱਚ ਦਾ ਪੀਰ ਬਣਾਉਣ ਲਈ ਕਪੜੇ ਵੀ ਇਹ ਲੋਕ ਗੁਰੂ ਜੀ ਨੂੰ ਪਹਿਨਾਉਂਦੇ
ਹਨ। ਹੁਣ ਇਹ ਦੱਸੋ, ਕਿ ਐਸੇ ਅਉਖੇ ਸਮੇਂ ਗੁਰੂ ਜੀ ਤੁਹਾਡੇ ਵਾਸਤੇ ਐਸੇ ਲੋਟੇ, ਤੁਹਾਨੂੰ ਤੋਹਫਾ ਦੇਣ ਲਈ,
ਆਪਣੀ ਤਲਵਾਰ ਨਾਲ ਬੰਨ੍ਹੀਂ ਫਿਰਦੇ ਸਨ? ਗੁਰੂ ਜੀ ਕੋਲ ਖਾਣ ਨੂੰ ਰੋਟੀ ਨਹੀਂ, ਪਹਿਨਣ ਨੂੰ ਕੱਪੜਾ ਨਹੀਂ ਤੇ
ਤੁਹਾਡੇ ਵਾਸਤੇ ਗੁਰੂ ਜੀ ਨੇ ਇਸ “ਗੰਗਾ ਸਾਗਰ” ਨੂੰ ਲੱਕ ਨਾਲ ਲਟਕਾਇਆ ਹੋਇਆ ਸੀ? ਜੇਕਰ ਤੁਹਾਡੇ ਕੋਲ
ਇਸ ਗੱਲ ਦਾ ਕੋਈ ਜਵਾਬ ਹੈ ਤਾਂ ਹੁਣੇ ਦਿਓ? ਇਹ ਲੋਟਾ ਬਹੁਤ ਬਾਅਦ ਵਿਚ ਮਸ਼ੀਨੀ ਸਮੇਂ ਦਾ ਬਣਾਇਆ
ਹੋਇਆ ਹੈ ਤੇ ਇਹ ਕਹਾਣੀ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚੋਂ ਲਈ ਗਈ ਹੈ। ਇਸ ਲੋਟੇ ਤੇ ਕੀਤੇ ਹੋਏ ਸੁਰਾਖ
ਵੀ ਮਸ਼ੀਨੀ ਕਿਰਤ ਹਨ। ਗੁਰੂ ਜੀ ਵੇਲੇ ਸੁਰਾਖ ਸੁੰਬੇ ਨਾਲ ਕੀਤੇ ਜਾਂਦੇ ਸਨ ਤੇ ਓਹ ਐਨੇ ਸਾਫ ਸੁਥਰੇ ਨਹੀਂ ਸਨ
ਹੁੰਦੇ। ਏਹੋ ਦਿਲਗੀਰ ਜੋ ਅੱਜ ਤੁਹਾਡੇ ਇਸ ‘ਗੰਗਾ ਸਾਗਰ’ ਨੂੰ ਦੁਨੀਆਂ ਵਿੱਚ ਮਸ਼ਹੂਰ ਕਰਨ ਲਈ ਉਤਾਵਲਾ
ਹੋਇਆ ਹੋਇਆ ਹੈ, ਸਾਡੇ ਕੋਲ ਦੋ ਵਾਰ ਇਸੇ ਲੋਟੇ ਦੇ ਉਲਟ ਬੋਲ ਕੇ ਗਿਆ ਹੈ, ਤੇ ਦੱਸ ਕੇ ਗਿਆ ਹੈ ਕਿ ਚੜ੍ਹਦੇ
ਪੰਜਾਬ ਵਿੱਚ ਵੀ ਐਸੇ ਦੋ ਲੋਟੇ ਹੋਰ ਹਨ।
ਖਾਨ ਜੀਓ ਇਹ ਦੱਸੋ ਕਿ ਕੀ ‘ਗੰਗਾ ਸਾਗਰ, ਨਾਮ ਗੁਰਬਾਣੀ ਮੁਤਾਬਕ ਠੀਕ ਹੈ? ਜਿਸ ਗੰਗਾ ਦੇ ਪਾਣੀ ਨੂੰ ਗੁਰੂ
ਗ੍ਰੰਥ ਸਾਹਿਬ ਵਿੱਚ ਕੋਈ ਥਾਂ ਨਹੀਂ, ਕੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਸੇ ਚੀਜ਼ ਦਾ ਨਾਮ ਰੱਖਣ ਲਈ ਵੀ ਉਸੇ
ਗੰਗਾ ਨੂੰ ਵਰਤਣਗੇ? ਜਦੋਂ ਤੁਸੀਂ ਮਿਸੀਸਾਉਗਾ ਇਸ ਲੋਟੇ (ਗੰਗਾ ਸਾਗਰ) ਨੂੰ ਲੈ ਕੇ ਆਏ ਸੀ ਤਾਂ ਮੈਂ ਤੁਹਾਨੂੰ ਕਿਹਾ
ਸੀ, ਕਿ ਮੈਂ ਇਸ ਨੂੰ ਹੱਥ ਲਾ ਕੇ ਦੇਖ ਸਕਦਾ ਹਾਂ, ਤਾਂ ਤੁਸੀਂ ਇਨਕਾਰ ਕਰ ਦਿੱਤਾ। ਤੁਸੀਂ ਆਪ ਵੀ ਇਸ ਨੂੰ ਹੱਥਾਂ
ਵਿੱਚ ਕਪੜਾ ਲੈ ਕੇ ਪਕੜਦੇ ਹੋ ਜਿਵੇਂ ਅਜ-ਕੱਲ੍ਹ ਦੇ ਪਾਖੰਡੀ ਟਕਸਾਲੀ ਤੇ ਹੋਰ ਸਾਧ ਲਾਣਾ ਕਰਦਾ ਹੈ। ਕੀ ਇਸ
ਲੋਟੇ ਨੂੰ ਮੈਲ ਲੱਗ ਜਾਵੇਗੀ? ਜੇ ਇਹ ਵਾਕਿਆ ਹੀ ਸੱਚ ਹੈ ਤਾਂ ਸਗੋਂ ਸੱਚ ਨੇ ਤਾਂ ਸਾਡੀ ਮੈਲ ਉਤਾਰਨੀ ਹੈ। ਭੇਡਾਂ

ਉਨ ਉਤਰਵਾ ਕੇ ਖੁਸ਼ ਹੁੰਦੀਆਂ ਹਨ ਤੇ ਮਾਲਕ ਉਨ ਲਾਹ ਕੇ। ਏਹੋ ਕਹਾਣੀ ਤੁਹਾਡੇ ਤੇ ਢੁੱਕਦੀ ਹੈ। ਤੁਸੀਂ ਕਰੋੜਾਂ
ਰੁਪਿਆ ਸਿੱਖ ਕੌਮ ਦੀ ਉਨ ਲਾਹ ਕੇ ਕਮਾ ਲਿਆ ਤੇ ਸਿੱਖ ਉਨ ਲੁਹਾ ਕੇ ਖੁਸ਼। ਕਾਫੀ ਹੋ ਗਿਆ ਬੱਸ ਕਰੋ, ਅੱਗੇ
ਤੁਹਾਡਾ ਵਿਰੋਧ ਹੋਵੇਗਾ। ਐਸਾ ਲੋਟਾ ਇੱਥੇ ਬਰੈਂਪਟਨ ਵਿੱਚ ਵੀ ਮੇਰੇ ਕਿਸੇ ਮਿੱਤਰ ਕੋਲ ਹੈ ਜੋ ਓਹੀ ਸਾਰੀਆਂ
ਸ਼ਰਤਾਂ ਪੂਰੀਆਂ ਕਰਦਾ ਹੈ, ਜਿਹੜਾ ਤੁਹਾਡਾ ਲੋਟਾ ਪੂਰੀਆਂ ਕਰਦਾ ਹੈ।
ਇਸੇ ਹੀ ਤਰ੍ਹਾਂ ਲਾਹੌਰ ਦਾ ਇੱਕ ਸ਼ਖਸ ਕਹਿੰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਡੇ ਵੱਡੇ ਵਡੇਰੇ ਸਾਈ
ਮੀਆਂ ਮੀਰ ਜੀ ਨੂੰ ਆਹ ਮਾਲਾ ਦਿੱਤੀ ਸੀ ਤੇ ਓਹ ਵੀ ਕਰੋੜਾਂ ਇਕੱਠੇ ਕਰ ਗਿਆ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਵੀਹ ਤੋਂ ਜ਼ਿਆਦਾ ਵਾਰੀ ਮਾਲਾ ਦਾ ਖੰਡਨ ਕੀਤਾ ਗਿਆ ਹੈ ਮਤਲਬ ਗਿਣਤੀ ਮਿਣਤੀ ਦੇ ਪਾਠ ਨੂੰ
ਨਿਕਾਰਿਆ ਗਿਆ ਹੈ। ਜਿਵੇਂ:-
ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ
ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ
ਗਟਕਾਵਹਿ ॥੧॥ ਰਹਾਉ ॥ ਪੰਨਾ 476॥
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
ਪੰਨਾ 1368॥
ਇਸ ਸ਼ਖਸ ਨਾਲ ਜ਼ੂਮ/ਇੰਟਰਨੈੱਟ ਰਾਹੀਂ ਗੱਲਬਾਤ ਹੋਈ ਤਾਂ ਮੈਂ ਸਿਰਫ ਇੱਕ ਹੀ ਸਵਾਲ ਪਾਇਆ ਸੀ। ਸਾਈ
ਮੀਆਂ ਮੀਰ ਜੀ ਨੂੰ ਦਿੱਤੀ ਇਹ ਮਾਲਾ ਤੁਸੀਂ ਸਾਂਭੀ ਬੈਠੇ ਹੋ ਕੀ ਤੁਸੀਂ ਆਪਣੇ ਦਾਦੇ ਪੜ੍ਹਦਾਦੇ ਤੇ ਹੋਰ ਅੱਗੇ ਸਾਈ
ਮੀਆਂ ਮੀਰ ਤਕ ਆਪਣੇ ਪੂਰਵਹਜਾਂ ਤੱਕ ਦੇ ਨਾਮ ਗਿਣ ਕੇ ਦੱਸ ਸਕਦੇ ਹੋ? ਤਾਂ ਓਹ ਵੀ ਜਵਾਬ ਦੇਣ ਤੋਂ ਭੱਜ
ਗਿਆ।
ਇਸੇ ਹੀ ਤਰ੍ਹਾਂ ਬਹਾਵਲ ਪੁਰ/ਪਾਕਿਸਤਾਨ ਤੋਂ ਇਕ ਸ਼ਖਸ ਗੁਰੂ ਨਾਨਕ ਵੱਲੋਂ ਬਖਸ਼ਿਸ਼ ਕੀਤੀ ਹੋਈ ਖੜਾਂਵ ਦੱਸ ਕੇ
ਉਸ ਨੂੰ ਮੱਥੇ ਟਿਕਵਾ ਰਿਹਾ ਹੈ। ਚੜ੍ਹਦੇ ਪੰਜਾਬ ਵਿੱਚ ਵੀ ਬਹੁਤ ਸਾਰੇ ਅਸਥਾਨਾਂ ਤੇ ਖੜਾਂਵ ਦੀ ਪੂਜਾ ਕਰਵਾਈ ਜਾ
ਰਹੀ ਹੈ ਤੇ ਹੁਣ ਸਰਕਾਰੀ ਮਨਿਸਟਰ ਨੇ, ਜਿਸ ਦਾ ਨਾਮ ਐਪਸਟੀਨ ਫਾਈਲਾਂ ਵਿੱਚ ਆਉਂਦਾ ਹੈ, ਕੋਈ ਪੁਰਾਣੀ
ਟੁੱਟੀ ਹੋਈ ਜੁੱਤੀ ਕੱਢ ਮਾਰੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਕਉਸ ਬਨਾਮ ਖੜਾਂਵ ਲੇਖ ਪੂਰਾ ਕਰਨ ਲਈ
ਮੈਂ ਕਈ ਸਾਲ ਰੁਕਿਆ ਰਿਹਾ। 2023 ਯਾ 2024 ਵਿੱਚ ਪਾਕਿਸਤਾਨ ਪ੍ਰੋਫੈਸਰਾਂ ਨਾਲ ਗੱਲਬਾਤ ਕਰਨ ਤੇ ਪਤਾ
ਚੱਲਿਆ ਕਿ ਕਉਸ ਦਾ ਮਤਲਬ ਕਮੀਜ਼ ਦੇ ਕਫ (ਗੁੱਟ ਕੋਲ ਜੋ ਕਪੜਾ ਲਾਇਆ ਜਾਂਦਾ ਹੈ) ਲੋਹੇ ਦਾ ਨਗਾਰਾ,
ਜੁੱਤੀ-ਜੋੜਾ, ਖੜਾਂਵ, ਖਜ਼ਾਨਾ ਹੁੰਦੇ ਹਨ।
ਇਸ ਸ਼ਖਸ ਨੂੰ ਵੀ ਵੈਨਕੂਵਰ ਤੋਂ ਜ਼ੂਮ ਰਾਹੀਂ ਚੱਲਦੇ ਇਕ ਪ੍ਰੋਗਰਾਮ ਤੇ ਪੁੱਛਿਆ ਸੀ ਕਿ ਮੱਕੇ ਅੰਦਰ ਖੜਾਂਵ/ਜੁੱਤੀ
ਲੈ ਕੇ ਜਾਣੀ ਮਨਾਹ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਬਾਬਾ ਜੀ ਮੱਕੇ ਦੀ ਰਾਵਾਇਤ ਦੇ ਉਲਟ ਆਪਣੀ ਖੜਾਂਵ
ਨਾਲ ਲੈ ਕੇ ਗਏ ਹੋਣ ਤੇ ਉਸਦੀ ਪੂਜਾ ਕਰਾਈ ਹੋਵੇ? ਇਹ ਵੀ ਸਵਾਲ ਜਵਾਬ ਕਰਨ ਤੋਂ ਭੱਜ ਗਿਆ ਸੀ। ਗੁਰੂ
ਜੀ ਨੇ ਜੁੱਤੀਆਂ ਜੋੜਿਆਂ ਦੀ ਪੂਜਾ ਨਹੀਂ ਕਰਵਾਈ, ਸਗੋਂ ਉਨ੍ਹਾਂ ਨੇ ਆਪਣੇ ਖਜ਼ਾਨੇ ਮਤਲਬ ਗਿਆਨ ਦੇ ਖਜ਼ਾਨੇ
ਨਾਲ ਸਾਰੇ ਮੌਲਵੀਆਂ ਨੂੰ ਨਿਵਾਇਆ। ਸੰਤੁਸ਼ਟ ਕਰਕੇ ਆਪਣੇ ਸਿਧਾਂਤ ਦੇ ਪਿੱਛੇ ਲਾਇਆ। ਧਰੀ ਨਿਸਾਨੀ ਕਉਸ
ਦੀ ਮਕੇ ਅੰਦਰਿ ਪੂਜ ਕਰਾਈ॥ ਭਾਈ ਗੁਰਦਾਸ ਜੀ ਦੀ ਇਸ ਪੰਗਤੀ ਦੇ ਅਰਥ, ਸਣੇ ਡੀ.ਲਿਟ ਰਤਨ ਸਿੰਘ ਜੱਗੀ
ਹੋਰਾਂ ਦੇ, ਸਾਰੇ ਦੇ ਸਾਰੇ ਵਿਆਖਿਆਕਾਰਾਂ ਨੇ ਗਲਤ ਕੀਤੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਸਾਨੂੰ
ਕਿਸੇ ਜੁੱਤੀ-ਜੋੜੇ, ਮਾਲਾ, ਖੜਾਂਵ, ਚੋਲੇ, ਸਿਮਰਨੇ ਯਾ ਹੋਰ ਕਿਸੇ ਵੀ ਪਦਾਰਥ ਨਾਲ ਨਹੀਂ ਜੋੜਦਾ ਸਗੋਂ ਇਨ੍ਹਾਂ
ਵਸਤੂਆਂ ਤੋਂ ਸਾਨੂੰ ਮੁਕਤ ਕਰਵਾ ਕੇ ਸਿੱਖ ਸਿਧਾਂਤ ਨਾਲ ਜੋੜਦਾ ਹੈ। ਖਾਸ ਗੱਲਾਂ ਏਹੀ ਹਨ। ਬਾਕੀ ਅਗਲੇ ਲੇਖ
ਵਿਚ। ਚਲਦਾ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website: singhsabhacanada.ca, Email: [email protected]

Leave a Reply

Your email address will not be published. Required fields are marked *

Share via
Copy link