ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (NIMA) ਜਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (NIMA) ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਡਾ. ਨਰੇਸ਼ ਪਰੂਥੀ ਦੀ ਅਗਵਾਈ ਹੇਠ. ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਜਿਲਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ. ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਸਰਦਾਰ ਗੁਰਪ੍ਰੀਤ ਸਿੰਘ (ਪੀ.ਸੀ.ਐਸ) ਐਡੀਸ਼ਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸਨ.ਪਿਛਲੇ ਕੁਝ ਦਿਨਾਂ ਤੋਂ (NIMA) ਮੁਕਤਸਰ ਬਰਾਂਚ ਦੇ ਡਾਕਟਰਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਯੋਗ ਦਿਵਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ.ਇਸ ਲਈ ਅੱਜ ਯੋਗ ਦਿਵਸ ਤੇ ਲੋਕਾਂ ਨੇ ਹਿੱਸਾ ਲਿਆ.ਇਸ ਮੌਕੇ ਤੇ ਡਾ.ਗੁਰਪ੍ਰੀਤ ਜਿਲਾ ਆਯੁਰਵੇਦਿਕ ਮੈਡੀਕਲ ਅਫਸਰ ਅਤੇ (NIMA) ਦੇ ਜਨਰਲ ਸਕੱਤਰ ਡਾ.ਰਵਿੰਦਰ ਪਾਲ,ਕੈਸੀਅਰ ਡਾ.ਵਰੁਣ ਬਜਾਜ ਨੇ ਉੱਥੇ ਪੁੱਜੇ ਲੋਕਾਂ ਨੂੰ ਦੱਸਿਆ ਕਿ ਯੋਗ ਦੁਆਰਾ ਸਰੀਰਕ ਅਤੇ ਮਾਨਸਿਕ ਮਾਰੀਆਂ ਤੋਂ ਬਚਿਆ ਜਾ ਸਕਦਾ ਹੈ.ਇਹਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ.ਮੋਨਿਕਾ ਗਿਰਧਰ,ਡਾ.ਵੀਨਾ ਅਰੋੜਾ,ਡਾ.ਪੂਜਾ,ਗੀਤਾ ਗੋਇਲ ਡਾ.ਰਵੀ ਛਾਬੜਾ,ਅਮਿਤ ਛਾਬੜਾ ਅਤੇ ਹੋਰ ਬਹੁਤ ਸਾਰੇ ਡਾਕਟਰਾਂ ਨੇ ਹਿੱਸਾ ਲਿਆ.