ਵਗਦਾ ਰਿਹਾ ਦਰਿਆ -ਮਾਸਟਰ ਸੰਜੀਵ ਧਰਮਾਣੀ

ਉਸਨੇ ਕਿਸੇ ਨੂੰ ਕੁਝ ਨਾ ਕਿਹਾ
ਦਰਿਆ ਵਗਦਾ ਰਿਹਾ।
ਦਰਿਆ ਦਾ ਪਾਣੀ
ਕਦੇ ਸਾਫ , ਕਦੇ ਮਟਮੈਲਾ
ਕਦੇ – ਕਦੇ ਚਿੱਕੜ – ਗਾਦ ਭਰਿਆ ਜਿਹਾ ,
ਪਰ ਦਰਿਆ ਵਗਦਾ ਰਿਹਾ ,
ਉਸਨੇ ਕਿਸੇ ਨੂੰ ਕੁਝ ਨਾ ਕਿਹਾ
ਦਰਿਆ ਵਗਦਾ ਰਿਹਾ।
ਕੋਈ ਕਿਸ਼ਤੀ ਚਲਾਉਂਦਾ ,
ਕੋਈ ਕੋਲ਼ ਖੜ੍ਹਾ ਗੀਤ ਗੁਣਗੁਣਾਉਂਦਾ
ਆਪਣੇ – ਆਪਣੇ ਤਰੀਕੇ ਨਾਲ਼ ,
ਹਰ ਕੋਈ ਸੀ ਮਨਪ੍ਰਚਾਉਂਦਾ।
ਪਰ ਦਰਿਆ ਵਗਦਾ ਰਿਹਾ
ਉਸਨੇ ਕਿਸੇ ਨੂੰ ਕੁਝ ਨਾ ਕਿਹਾ।
ਕਦੇ ਸਿੱਧਾ – ਪੱਧਰਾ ,
ਕਦੇ ਵਿੰਗ – ਵਲ਼ ਖਾਂਦਾ ,
ਕਦੇ ਨਾ ਰੁਕਿਆ ਉਹ ,
ਹਮੇਸ਼ਾ ਸੀ ਤੁਰਦਾ ਜਾਂਦਾ ,
ਵਗਦਾ ਰਿਹਾ ਦਰਿਆ
ਚੁੱਪਚਾਪ ਵਗਦਾ ਰਿਹਾ ,
ਉਸਨੇ ਕਿਸੇ ਨੂੰ ਕੁਝ ਨਾ ਕਿਹਾ
ਦਰਿਆ ਵਗਦਾ ਰਿਹਾ।
ਕਦੇ – ਕਦੇ ਮੈਂ ਸੋਚਦਾ
ਇਹ ਦਰਿਆ ਹੈ ਜਾਂ ਰੱਬ ?
ਜੋ ਸਭ ਕੁਝ ਸਹਿ ਕੇ
ਸਦੀਆਂ ਤੋਂ ਚੁੱਪਚਾਪ ਵਗਦਾ ਰਿਹਾ।
ਕੁਦਰਤ ਦਾ ਇਹ ਕਰਿਸ਼ਮਾ
ਸੱਚਮੁੱਚ ਕਿਹੋ ਜਿਹਾ !
ਵਗਦਾ ਰਿਹਾ ਦਰਿਆ
ਚੁੱਪਚਾਪ ਵਗਦਾ ਰਿਹਾ ,
ਉਸਨੇ ਕਿਸੇ ਨੂੰ ਕੁਝ ਨਾ ਕਿਹਾ
ਦਰਿਆ ਵਗਦਾ ਰਿਹਾ ;
ਵਗਦਾ ਰਿਹਾ ਦਰਿਆ
ਦਰਿਆ ਵਗਦਾ ਰਿਹਾ।