ਟਾਪਫ਼ੁਟਕਲ

ਸਰਕਾਰੀ ਮਿਡਲ ਸਕੂਲ ਮਾਧੋਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ

ਸਰਕਾਰੀ ਮਿਡਲ ਸਕੂਲ ਮਾਧੋਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਅਤੇ ਸਾਲ 2024-25 ਦਾ ਨਤੀਜ਼ਾ ਐਲਾਨਿਆ ਗਿਆ। ਪ੍ਰੀਖਿਆਵਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਜਸਵੰਤ ਸਿੰਘ ਚਾਹਲ, ਸਰਪੰਚ ਮੈਡਮ ਸ਼ਰਨਜੀਤ ਕੌਰ, ਸ. ਕੁਲਵੰਤ ਸਿੰਘ, ਸ. ਜਸਪਾਲ ਸਿੰਘ ਚਾਹਲ ਵਲੋਂ ਇਨਾਮ ਵੰਡੇ ਗਏ। ਸ. ਜਸਵੰਤ ਸਿੰਘ ਚਾਹਲ ਜੀ ਦਾ ਸਕੂਲ ਵਿਚ ਇੰਟਰਲਾਕ ਟਾਈਲਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ਼੍ਰੀ ਮਤੀ ਕਮਲਜੀਤ ਕੌਰ ਅਤੇ ਮੈਂਬਰ ਸ. ਮਨਜੀਤ ਸਿੰਘ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ ਗਿਆ ਅਤੇ ਨਵੀਂ ਗ੍ਰਾਮ ਪੰਚਾਇਤ ਦੇ ਸਰਪੰਚ ਚੁਣੇ ਜਾਣ ਤੇ ਮੈਡਮ ਸ਼ਰਨਜੀਤ ਕੌਰ ਨੂੰ ਮੋਮੇਂਟੋ ਭੇਂਟ ਕੀਤਾ ਗਿਆ। ਇਸ ਮੌਕੇ ਸ ਜਸਵੰਤ ਸਿੰਘ ਚਾਹਲ, ਓਹਨਾ ਦੇ ਸਪੁੱਤਰ ਸ ਰਣਜੀਤ ਸਿੰਘ, ਨੂੰਹ ਸੂਸਨ ਅਤੇ ਪੋਤਰੇ ਸੂਸ਼ਾਂਤ ਅਤੇ ਅਰਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸਰਪੰਚ ਸ਼ਰਨਜੀਤ ਕੌਰ, ਸ ਕੁਲਵੰਤ ਸਿੰਘ, ਸ਼੍ਰੀ ਮਤੀ ਕਮਲਜੀਤ ਕੌਰ, ਸ ਮਨਜੀਤ ਸਿੰਘ, ਸ ਜਸਪਾਲ ਸਿੰਘ ਚਾਹਲ, ਸ ਬਲਬੀਰ ਸਿੰਘ ਚਾਹਲ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।

Leave a Reply

Your email address will not be published. Required fields are marked *