ਭਾਰਤ

ਦਿੱਲੀ: ਅੱਲੜ ਨੂੰ 55 ਵਾਰ ਚਾਕੂ ਮਾਰੇ, ਗਲਾ ਵੱਢਿਆ ਤੇ ਲਾਸ਼ ਨੂੰ ਘੜੀਸਦਾ ਹੋਇਆ ਨੱਚਦਾ ਰਿਹਾ 16 ਸਾਲਾ ਲੜਕਾ

ਨਵੀਂ ਦਿੱਲੀ: ਦਿੱਲੀ ਦੀ ਵੈਲਕਮ ਕਲੋਨੀ ਵਿੱਚ ਪਿਛਲੇ ਹਫ਼ਤੇ ਸ਼ਰਾਬੀ 16 ਸਾਲਾ ਅੱਲੜ ਨੇ ਇੱਕ ਹੋਰ ਅੱਲੜ ’ਤੇ ਚਾਕੂ ਨਾਲ 55 ਵਾਰ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਨੌਜਵਾਨ ਦਾ ਗਲਾ ਵੱਢ ਦਿੱਤਾ ਅਤੇ ਨੱਚਦੇ ਹੋਏ ਲਾਸ਼ ਨੂੰ ਸੜਕ ਘੜੀਸਿਆ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ  ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਨਤਾ ਮਜ਼ਦੂਰ ਕਲੋਨੀ ‘ਚ ਇਸ ਕਤਲ ਦੀ ਭਿਆਨਕ ਤਸਵੀਰ ਉਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। 2.23 ਮਿੰਟ ਦੀ ਫੁਟੇਜ ‘ਚ ਮੁਲਜ਼ਮ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਉਸ 17 ਸਾਲਾ ਅੱਲੜ ਨੂੰ ਨਹੀਂ ਜਾਣਦਾ ਸੀ, ਜਿਸ ਤੋਂ ਉਸ ਨੇ ਬਿਰਯਾਨੀ ਖਰੀਦਣ ਲਈ ਪੈਸੇ ਮੰਗੇ ਸਨ। ਆ ਗਿਆ।

Leave a Reply

Your email address will not be published. Required fields are marked *