ਟਾਪਫੀਚਰਡ

ਚਿੱਠੀਆਂ ਪਾਉਣੀਆਂ ਭੁੱਲ ਗਏ !!!ਡਾ: ਨਿਸ਼ਾਨ ਸਿੰਘ ਰਾਠੌਰ

ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ‘ਬਦਲ’ ਜਾਣਾ ‘ਸਿਆਣੇ’ ਮਨੁੱਖਾਂ ਦਾ ਕੰਮਹੁੰਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ! ਆਪਣੀਆਂ ਹੱਠ-ਕਰਮੀਆਂ ਅਤੇ ਅੜੀ ਕਰਕੇ ਅੜੇਰਹਿਣਾ; ਮੂਰਖ਼ਤਾ ਕਹੀ ਜਾਂਦੀ ਹੈ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ;‘ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ-83, 84)ਜਿਹੜਾ ਮਨੁੱਖ ਸਮੇਂ ਅਤੇ ਥਾਂ ਦੇ ਬਦਲਣ ਨਾਲ ਆਪਣੇ- ਆਪ ਨੂੰ ਬਦਲ ਲੈਂਦਾ ਹੈ ਉਹ ਬੰਦਾਅਮੁਮਨ ਸੁਖੀ ਰਹਿੰਦਾ ਹੈ ਅਤੇ ਆਪਣੀ ਜਿ਼ੰਦਗੀ ਵਿਚ ਕਾਮਯਾਬ ਹੋ ਜਾਂਦਾ ਹੈ। ਦੂਜੇਪਾਸੇ; ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਉਮਰ ਦੇ ਵੱਧਣ ਦੇ ਨਾਲ-ਨਾਲ ਆਪਣੀਆਂਆਦਤਾਂ ਨੂੰ ਬਦਲ ਨਹੀਂ ਸਕਦੇ। ਉਹ ਜਿਸ ਤਰ੍ਹਾਂ ਜਵਾਨੀ ਵਿਚ ਕੰਮ ਕਰਦੇ ਸਨ ਉਸੇਤਰ੍ਹਾਂ ਬੁਢਾਪੇ ਵਿਚ ਵੀ ਕੰਮ ਕਰਨ ਦੇ ਚਾਹਵਾਨ ਹੁੰਦੇ ਹਨ ਪਰ! ਉਸ ਸਮੇਂ ਉਹਨਾਂ ਦੀਸਿਹਤ ਅਤੇ ਸਰੀਰ ਸਾਥ ਨਹੀਂ ਦਿੰਦਾ। ਇਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਇਸਲਈ ਮਨੁੱਖ ਨੂੰ ਆਪਣੀ ਸਿਹਤ, ਸਰੀਰ ਅਤੇ ਮਾਨਸਿਕ ਸਥਿਤੀ ਦੇ ਅਨੁਸਾਰ ਆਪਣੀਆਂ ਆਦਤਾਂਨੂੰ ਬਦਲ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਸਮਾਂ ਰਹਿੰਦੇਬਚਿਆ ਜਾ ਸਕੇ। ਖ਼ੈਰ!ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਲੋਕ ਮਿੰਟਾਂ- ਸਕਿੰਟਾਂ ਵਿਚ ਸਮੁੱਚੇ ਸੰਸਾਰ ਦੀਆਂਖ਼ਬਰਾਂ! ਪ੍ਰਾਪਤ ਕਰ ਸਕਦੇ ਹਨ। ਇੱਕ ਥਾਂ ’ਤੇ ਵਾਪਰੀ ਘਟਨਾ ਕੁਝ ਸਕਿੰਟਾਂ ਵਿਚ ਪੂਰੀਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਹ ਸਭ ਕੁਝ ਤਕਨੀਕ ਦੇ ਵਿਕਾਸ ਕਰਕੇਸੰਭਵ ਹੋਇਆ ਹੈ। ਅੱਜ ਲੋਕ ਵੀਡੀਉ ਕਾਲ ਜਾਂ ਆਡੀਉ ਕਾਲ ਦੇ ਯੁੱਗ ਵਿਚ ਜੀਅ ਰਹੇ ਹਨ।ਹੁਣ ਚਿੱਠੀਆਂ ਪਾਉਣੀਆਂ, ਨਵੇਂ ਵਰ੍ਹੇ ਦੇ ਕਾਰਡ ਪਾਉਣੇ, ਵਿਆਹਾਂ- ਸ਼ਾਦੀਆਂ ਦੇ ਕਾਰਡਭੇਜਣੇ ਅਤੇ ਪੋਸਟ- ਕਾਰਡ ਲਿਖਣੇ ਅਤੇ ਤਾਰ ਪਾਉਣੀ; ਬੀਤੇ ਵਕਤ ਦੀਆਂ ਗੱਲਾਂ ਹੋ ਕੇਰਹਿ ਗਈਆਂ ਹਨ।ਅੱਜ ਦੇ ਯੁੱਗ ਵਿਚ ਕਿਸੇ ਕੋਲ ਵੀ ਚਿੱਠੀ ਲਿਖਣ- ਪੜ੍ਹਨ ਦਾ ਵਕਤ ਨਹੀਂ ਹੈ। ਉਹ ਵਕਤਲੰਘ ਗਿਆ ਹੈ; ਜਦੋਂ ਚਿੱਠੀਆਂ ਲਿਖਣ- ਪੜ੍ਹਨ ਦਾ ਚਾਅ ਹੁੰਦਾ ਸੀ। ਚਿੱਠੀ ਦੇ ਆਉਣ ਦੀਉਡੀਕ ਰਹਿੰਦੀ ਸੀ। ਅੱਜ ਤਾਂ ਚੰਦ ਸਕਿੰਟ ਵਿਚ ਸੰਦੇਸ਼ ਇੱਕ- ਦੂਜੇ ਕੋਲ ਪਹੁੰਚ ਜਾਂਦੇਹਨ। ਅੱਜ ਜਿੱਥੇ ਸੰਚਾਰ ਦੇ ਮਾਧਿਅਮ ਵੱਧ ਗਏ ਹਨ ਉੱਥੇ ਹੀ ਮੋਹ- ਮੁਹੱਬਤ ਘੱਟਦੇ ਜਾਰਹੇ ਹਨ। ਫ੍ਰੀ ਮੋਬਾਇਲ ਨੇ ਲੋਕ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤੇ ਹਨ। ਅੱਜ ਹਰਸਖ਼ਸ਼ ਕੋਲ ਮੋਬਾਇਲ ਤਾਂ ਜ਼ਰੂਰ ਹੈ ਪਰ! ਗੱਲ ਕਰਨ ਨੂੰ ਸਮਾਂ ਨਹੀਂ ਹੈ। ਬੀਤਿਆਂਵਰ੍ਹਿਆਂ ਵਿਚ ਪਿੰਡ ਵਿਚ ਡਾਕੀਆ ‘ਡਾਕ’ ਲੈ ਕੇ ਆਉਂਦਾ ਹੁੰਦਾ ਸੀ ਤਾਂ ਸਾਰੇ ਪਿੰਡਨੂੰ ਚਾਅ ਚੜ ਜਾਂਦਾ ਸੀ ਕਿ ਹੁਣ ਆਪਣਿਆਂ- ਪਿਆਰਿਆਂ ਦੀਆਂ ਚਿੱਠੀਆਂ/ ਸੰਦੇਸ਼ ਆਏਹੋਣਗੇ। ਲੋਕ ਇਹਨਾਂ ਸੰਦੇਸ਼ਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ। ਫਿਰ ਉਹਨਾਂਚਿੱਠੀਆਂ ਦੇ ਜੁਆਬ ਲਿਖੇ ਜਾਂਦੇ ਸਨ ਅਤੇ ਫਿਰ ਅਗਲੀ ਚਿੱਠੀ ਦਾ ਇੰਤਜ਼ਾਰ ਸ਼ੁਰੂ ਹੋਜਾਂਦਾ ਸੀ।ਚਿੱਠੀਆਂ ਲਿਖਣ-ਪੜ੍ਹਨ ਦਾ ਇਹ ਦੌਰ ਸਾਲ 1995 ਦੇ ਆਸ- ਪਾਸ ਸਹਿਜੇ-ਸਹਿਜੇ ਖ਼ਤਮ ਹੋਣਾਸ਼ੁਰੂ ਹੋ ਗਿਆ ਅਤੇ 2024 ਚੜ੍ਹ ਜਾਣ ਤੱਕ ਲਗਭਗ ਅਲੋਪ ਹੋਣ ਕੰਢੇ ਹੈ। ਹੁਣ ‘ਡਾਕ’ ਦਾਕੰਮ ਕੇਵਲ ਸਰਕਾਰੀ ਪੱਤਰ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਹੋ ਕੇ ਰਹਿਗਿਆ ਹੈ। ਅੱਜ ਦੇ 99% ਜੁਆਕਾਂ ਨੂੰ ਚਿੱਠੀਆਂ ਦੇ ਮਹੱਤਵ ਬਾਰੇ ਨਹੀਂ ਪਤਾ; ਕਿਉਂਕਿਇਹਨਾਂ ਜੁਆਕਾਂ ਨੇ ਇੰਟਰਨੈੱਟ ਦੇ ਯੁੱਗ ਵਿਚ ਅੱਖਾਂ ਖੋਲ੍ਹੀਆਂ ਹਨ। ਇਹ ਜੁਆਕ ਆਪਣੇਸੁਨੇਹਿਆਂ ਲਈ ਹਫਤਿਆਂ / ਮਹੀਨਿਆਂ ਬੱਧੀ ਉਡੀਕ ਨਹੀਂ ਕਰ ਸਕਦੇ। ਇਹ ਤਾਂ ਆਪਣੇਸੰਦੇਸ਼ ਚੰਦ ਸਕਿੰਟਾਂ ਵਿਚ ਪਹੁੰਚਾਉਣ ਦੇ ਯੁੱਗ ਵਿਚ ਜੰਮੇ ਹਨ। ਖ਼ੈਰ!ਚਿੱਠੀ ਜਿੱਥੇ ਮੋਹ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ ਉੱਥੇ ਹੀ ਆਪਸੀ ਪਿਆਰ ਲਈ‘ਮਾਧਿਅਮ’ ਬਣਨ ਦਾ ਕਾਰਜ ਵੀ ਕਰਦੀ ਰਹੀ ਹੈ। ਪਿੰਡਾਂ ਵਿਚ ਅਨਪੜ ਲੋਕ ਆਪਣੀਆਂਚਿੱਠੀਆਂ ਪਿੰਡ ਦੇ ‘ਬਾਣੀਏ’ ਜਾਂ ਕਿਸੇ ‘ਪੜਾਕੂ ਮੁੰਡੇ’ ਕੋਲੋਂ ਪੜ੍ਹਵਾਉਣ ਜਾਂਦੇਹੁੰਦੇ ਸਨ। ਉਸ ਵਕਤ ਦੇ ਲੋਕ ਭਾਵੇਂ ਅਨਪੜ੍ਹ ਸਨ ਪਰ, ਉਹਨਾਂ ਕੋਲ ਸਹਿਣ ਸ਼ਕਤੀ ਸੀ/ਉਡੀਕ ਕਰਨ ਲਈ ਸਬਰ ਸੀ। ਘਰਾਂ ਵਿਚ ਲੜਾਈ- ਝਗੜੇ ਨਾਮਾਤਰ ਸਨ। ਤਲਾਕ ਬਾਰੇ ਕੋਈ ਸੋਚਦਾਵੀ ਨਹੀਂ ਸੀ। ਹਾਂ, ਨਿੱਕ- ਮੋਟੇ ਝਗੜੇ ਪਿੰਡ ਦੇ ਲੋਕਾਂ ਵੱਲੋਂ ਸੁਲਝਾ ਲਏ ਜਾਂਦੇਸਨ। ਖ਼ੈਰ!ਚਿੱਠੀ ਦਾ ਸਰੂਪ ਕਈ ਤਰ੍ਹਾਂ ਦਾ ਹੁੰਦਾ ਸੀ। ‘ਸਾਹੇ ਚਿੱਠੀ’ ਨੂੰ ਵਿਆਹ ਦੇ ਸੱਦੇ ਦੀਚਿੱਠੀ ਕਿਹਾ ਜਾਂਦਾ ਸੀ। ਕੁੜੀ ਵਾਲੇ ਆਪਣੀ ਕੁੜੀ ਦੀ ਬਾਰਾਤ ਲਈ ਮੁੰਡੇ ਵਾਲਿਆਂ ਦੇਘਰ; ਵਿਆਹ ਤੋਂ ਪਹਿਲਾਂ ਚਿੱਠੀ ਭੇਜਦੇ ਸਨ ਅਤੇ ਵਿਆਹ ਦੇ ਦਿਨ, ਬਾਰਾਤ ਵਿਚ ਬੰਦਿਆਂਦੀ ਗਿਣਤੀ ਆਦਿਕ ਬਾਰੇ ਲਿਖਦੇ ਸਨ। ਸਰਕਾਰੀ ਚਿੱਠੀਆਂ ਵਿਚ ਸਰਕਾਰੀ ਕੰਮਕਾਰ ਬਾਰੇਜਿ਼ਕਰ ਹੁੰਦਾ ਸੀ। ‘ਤਾਰ’ ਆਉਣ ਨੂੰ ਅਮੂਮਨ ਮਾੜਾ/ ਭੈੜਾ ਹੀ ਸਮਝਿਆ ਜਾਂਦਾ ਸੀਕਿਉਂਕਿ ‘ਤਾਰ’ ਵਿਚ ਕਿਸੇ ਰਿਸ਼ਤੇਦਾਰ ਦੀ ਮੌਤ ਦਾ ਸੁਨੇਹਾ ਆਉਂਦਾ ਸੀ। ‘ਤਾਰ’ ਰੂਪੀਸੰਦੇਸ਼ ਬਹੁਤ ਤੇਜੀ ਨਾਲ ਆਉਂਦਾ ਸੀ ਇਸ ਲਈ ਇਸ ਕਾਹਲੀ ਨੂੰ ਕਿਸੇ ਭੈੜੀ ਖ਼ਬਰ ਨਾਲਜੋੜ ਕੇ ਦੇਖਿਆ ਜਾਂਦਾ ਸੀ। ਖ਼ੈਰ!ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਹੁਣ ਭਾਵੇਂ ਤਕਨੀਕ ਦਾ ਯੁੱਗ ਹੈ ਪਰ! ਪੁਰਾਤਨ ਵੇਲੇਦੀਆਂ ਯਾਦਾਂ ‘ਚਿੱਠੀਆਂ’ ਦੇ ਰੂਪ ਵਿਚ ਦੇਖੀਆਂ ਜਾ ਸਕਦੀਆਂ ਹਨ। ਉਹ ਭਾਵੇਂ ਸਰਕਾਰੀਕੰਮਕਾਜ ਲਈ ਸਰਕਾਰੀ ਤੌਰ ’ਤੇ ਕਾਰਜਸ਼ੀਲ ਹੋਣ ਪਰ! ਅਜੇ ਤੱਕ ਜਿ਼ੰਦਾ ਹਨ। ਅੱਜ ਦੀਪੀੜ੍ਹੀ ਨੂੰ ਇਹਨਾਂ ਚਿੱਠੀਆਂ ਵਿਚਲੇ ਮੋਹ ਅਤੇ ਸਬਰ ਨੂੰ ਸਮਝਣਾ ਚਾਹੀਦਾ ਹੈ ਅਤੇਇਹਨਾਂ (ਚਿੱਠੀਆਂ) ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ।@ 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।ਸੰਪਰਕ: 90414-98009

Leave a Reply

Your email address will not be published. Required fields are marked *