ਟਾਪਫੀਚਰਡ

ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ ਅਤੇ ਨਿਵਾਰਣ-ਡਾ: ਨਿਸ਼ਾਨ ਸਿੰਘ ਰਾਠੌਰ

ਭਾਰਤੀ ਸਮਾਜਕ ਪਰੰਪਰਾ ਦੇ ਅੰਤਰਗਤ ਇਹ ਸਿਧਾਂਤ ਪੇਸ਼ ਕੀਤਾ ਜਾਂਦਾ ਹੈ ਕਿ ‘ਸਮਾਜ’ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਦੂਜੇ ਸ਼ਬਦਾਂਵਿਚ; ਸਮਾਜ ਦੀ ਅਣਹੋਂਦ ਮਨੁੱਖੀ ਜੀਵਨ ਦੀ ਅਣਹੋਂਦ ਮੰਨੀ ਜਾਂਦੀ ਹੈ। ਇੱਥੇ ਖ਼ਾਸ ਗੱਲਇਹ ਹੈ ਕਿ ਜਿੱਥੇ (ਜਿਸ ਜਗ੍ਹਾ ’ਤੇ ਵੀ) ਸਮਾਜਕ ਬਣਤਰ ਦਰੁਸਤ ਅਤੇ ਪੁਖ਼ਤਾ ਪ੍ਰਬੰਧਅਧੀਨ ਗਤੀਸ਼ੀਲ ਹੁੰਦੀ ਹੈ ਉੱਥੇ ਮਨੁੱਖੀ ਜੀਵਨ ਵਧੇਰੇ ਆਰਾਮਦਾਇਕ ਅਤੇ ਸੁਖਾਲਾ ਹੁੰਦਾਹੈ। ਪਰੰਤੂ ਦੂਜੇ ਪਾਸੇ, ਜਿੱਥੇ ਸਮਾਜਕ ਬਣਤਰ ਕਮਜ਼ੋਰ ਅਤੇ ਢਿੱਲੇ ਪ੍ਰਬੰਧ ਅਧੀਨਗਤੀਸ਼ੀਲ ਹੁੰਦੀ ਹੈ ਉੱਥੇ ਮਨੁੱਖ ਦਾ ਜੀਵਨ ਅਮੁਮਨ ਕਠਿਨਾਈਆਂ ਅਤੇ ਜਟਿਲ ਮੁਸ਼ਕਲਾਂਭਰਿਆ ਹੁੰਦਾ ਹੈ। ਖ਼ੈਰ,ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨਅਤੇ ਨਿਵਾਰਣ’ ਉੱਪਰ ਕੇਂਦਰਿਤ ਹੈ। ਇਸ ਲਈ ਪੱਛਮੀ ਪ੍ਰਭਾਵਾਂ ਦੇ ਨਾਕਾਰਮਤਕ ਪ੍ਰਭਾਵਾਂਅਤੇ ਉਹਨਾਂ ਤੋਂ ਬਚਣ ਦੇ ਨੁਕਤਿਆਂ ਉੱਪਰ ਸੰਖੇਪ ਰੂਪ ਵਿਚ ਚਰਚਾ ਕੀਤੀ ਜਾਵੇਗੀ ਤਾਂਕਿ ਲੇਖ ਨੂੰ ਵੱਡ ਆਕਾਰੀ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਾਰਥਕ ਨਤੀਜੇ ਪ੍ਰਾਪਤ ਕੀਤੇਜਾ ਸਕਣ।ਮਨੁੱਖੀ ਸੱਭਿਅਤਾ ਦੀ ਆਰੰਭਤਾ ਤੋਂ ਹੀ ਇਹ ਸਿਧਾਂਤ ਗਤੀਮਾਨ ਹੈ ਕਿ  ਇੱਕ ਸੱਭਿਅਤਾ ਦਾਦੂਜੀ ਸੱਭਿਅਤਾ ’ਤੇ ਪ੍ਰਭਾਵ ਪੈਂਦਾ ਹੈ। ਉਹ ਭਾਵੇਂ ਨਾਕਾਰਤਮਕ ਪ੍ਰਭਾਵ ਹੋਣ ਅਤੇਭਾਵੇਂ ਸਾਕਾਰਤਮਕ ਪ੍ਰਭਾਵ। ਇਹ ਪ੍ਰਭਾਵ ਸਮੁੱਚੀ ਸੱਭਿਅਤਾ/ ਸਮਾਜ ਅਤੇ ਸਮਾਜਕ ਬਣਤਰਉੱਪਰ ਮਨ ਇੱਛਤ ਪ੍ਰਭਾਵ ਤਾਂ ਨਹੀਂ ਪਾ ਪਾਉਂਦੇ ਪਰੰਤੂ ਇਹਨਾਂ ਪ੍ਰਭਾਵਾਂ ਨੂੰ 100ਫ਼ੀਸਦੀ ਰੋਕਿਆ ਵੀ ਨਹੀਂ ਜਾ ਸਕਦਾ। ਭਾਵ ਹਰ ਸੱਭਿਅਤਾ ਆਪਣੇ ਅੰਦਰ ਕੁਝ ਨਾ ਕੁਝਤਬਦੀਲੀਆਂ ਪ੍ਰਵਾਨ ਕਰਦੀ ਰਹਿੰਦੀ ਹੈ। ਇਹ ਤਬਦੀਲੀ ਇੱਕੋ ਸਮੇਂ ਵਿਚ ਜਾਂ ਇੱਕੋ ਵਾਰਨਹੀਂ ਹੁੰਦੀ ਬਲਕਿ ਸਹਿਜੇ-ਸਹਿਜੇ ਲੰਮੇਂ ਸਮੇਂ ਵਿਚ ਗਤੀਮਾਨ ਹੁੰਦੀ ਹੈ। ਖ਼ੈਰ,ਸਮਾਜਕ ਵਿਗਿਆਨ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਅੱਜ ਦਾਮਨੁੱਖ ‘ਸਮਾਜਕ ਬਣਤਰ’ ਦੇ ਮੂਲ ਸਿਧਾਂਤ ਤੋਂ ‘ਥਿੜਕਦਾ’ ਨਜ਼ਰ ਆ ਰਿਹਾ ਹੈ। ਇਸਦਾ ਇੱਕਕਾਰਨ ਇਹ ਵੀ ਹੈ ਕਿ ਅਜੋਕਾ ਮਨੁੱਖ ਇਕਲਾਪੇ ਦਾ ਸੰਤਾਪ ਹੰਢਾ ਰਿਹਾ ਹੈ। ਮਨੁੱਖ ਵਿਚੋਂਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਮਨੁੱਖ ਭੱਜਦੌੜ ਦੀ ਜਿ਼ੰਦਗੀ ਜੀਅ ਰਿਹਾ ਹੈ/ਮਸ਼ੀਨੀ ਦੌਰ ਵਿਚ ‘ਮਸ਼ੀਨ’ ਬਣ ਕੇ ਰਹਿ ਗਿਆ ਹੈ। ਕੋਮਲ ਸੰਵੇਦਨਾਵਾਂ ਦੀ ਅਣਹੋਂਦ ਨੇ‘ਆਦਰਸ਼ਕ ਸਮਾਜ’ ਦੀ ਸਿਰਜਣਾ ਵਿਚ ਅੜਿੱਕਾ ਪੈਦਾ ਕਰ ਦਿੱਤਾ ਹੈ। ਅੱਜ ਸਮਾਜਕ ਬਣਤਰ ਦੇਬਨਿਆਦੀ ਸਿਧਾਂਤ ਖ਼ਤਮ ਹੁੰਦੇ ਦਿਖਾਈ ਦੇ ਰਹੇ ਹਨ।ਅਜੋਕੇ ਮਨੁੱਖ ਦਾ ਮੂਲ ਮਨੋਰਥ ਪੈਸਾ, ਤਰੱਕੀ ਅਤੇ ਐਸ਼ੋ-ਆਰਾਮ ਦਾ ਜੀਵਨ ਹੋ ਗਿਆ ਹੈ।ਇਸ ਲਈ ਕੋਮਲ ਸੰਵੇਦਨਾਵਾਂ/ ਸਮਾਜਕਤਾ ਅਤੇ ਕਾਰ-ਵਿਹਾਰ ਵਿਚ ‘ਪੱਛਮੀ ਪ੍ਰਭਾਵ’ ਦੇਖਣਨੂੰ ਮਿਲ ਰਹੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੱਛਮੀ ਪਰੰਪਰਾ ਵਿਚ‘ਸਮਾਜ’ ਰੂਪੀ ਥੰਮ੍ਹ ਨੂੰ ਕੋਈ ਜਿ਼ਆਦਾ ਤਵੱਜੋਂ/ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇਹਪਰੰਪਰਾ ‘ਸਵੈ’ ਤੀਕ ਸੀਮਤ ਪਰੰਪਰਾ ਕਹੀ ਜਾਂਦੀ ਹੈ। ਇਸ ਵਿਚ ‘ਪਰਿਵਾਰ’ ਅਤੇ ‘ਸਮਾਜ’ਕੋਈ ਬਹੁਤਾ ਵੱਡਾ ਸਥਾਨ ਨਹੀਂ ਸਮਝੇ ਜਾਂਦੇ। ਇੱਥੇ ਪਰਿਵਾਰ ਅਤੇ ਸਮਾਜ ਨਾਲੋਂ ਆਪਣੇਨਿੱਜ ਦੇ ਹਿੱਤ/ ਨਫ਼ੇ ਵਧੇਰੇ ਭਾਰੂ ਹੁੰਦੇ ਹਨ। ਹੁਣ ਇਹ ਪ੍ਰਭਾਵ ਭਾਰਤੀ ਪਰੰਪਰਾ(ਸਮਾਜਕ ਬਣਤਰ) ਵਿਚ ਆਉਣੇ ਸ਼ੁਰੂ ਹੋ ਗਏ ਹਨ। ਵੱਡੇ ਸ਼ਹਿਰਾਂ ਵਿਚ ਇਹ ਪ੍ਰਭਾਵਆਪਣੀਆਂ ਜੜ੍ਹਾਂ ਨੂੰ ਡੂੰਘਾ ਕਰ ਚੁਕੇ ਹਨ। ਪਰੰਤੂ ਹੁਣ ਸਹਿਜੇ–ਸਹਿਜੇ ਨਿੱਕੇਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਇਹ ‘ਪ੍ਰਭਾਵ’ ਆਪਣਾ ਅਸਰ ਦਿਖਾਉਣ ਲੱਗ ਪਏ ਹਨ।ਪਰ ਦੂਜੇ ਪਾਸੇ, ਭਾਰਤੀ ਸਮਾਜਕ ਪਰੰਪਰਾ ਵਿਚ ‘ਸਮਾਜ’ ਦੀ ਥਾਂ ਨੂੰ ਸਭ ਤੋਂ ਉੱਚੀ ਅਤੇਨਵੇਕਲੀ ਮੰਨਿਆ ਜਾਂਦਾ ਹੈ। ਮਨੁੱਖ; ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਭਾਰਤੀਪਰੰਪਰਾ ਦੇ ਮੂਲ ਸਿਧਾਂਤ ਦੇ ਅਨੁਰੂਪ ‘ਸਮਾਜ’ ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਅਹਿਮਰੋਲ ਅਦਾ ਕਰਦਾ ਹੈ। ਪਰੰਤੂ ਹੁਣ ਇਸ ਸਮਾਜਕ ਬਣਤਰ ਨੂੰ ਪੱਛਮ ਦੇ ਪ੍ਰਭਾਵ ਨੇ ਸਹਿਜੇ-ਸਹਿਜੇ ਖ਼ੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।ਅੱਜ ਨੌਜਵਾਨ ਵਰਗ ਚੰਗੇ ਭੱਵਿਖ ਲਈ ਇਸ ਕਦਰ ਚਿੰਤਾਗ੍ਰਸਤ ਹੈ ਕਿ ਹੁਣ ਉਹਨਾਂ ਦੀਆਂਨਜ਼ਰਾਂ ਵਿਚ ਸਮਾਜ ਵਾਧੂ ਦਾ ਭਾਰ ਬਣ ਕੇ ਰਹਿ ਗਿਆ ਹੈ। ਅੱਜ ਦਾ ਨੌਜਵਾਨ ਸਮਾਜਕਰਿਸ਼ਤਿਆਂ ਨੂੰ ਭੁੱਲਦਾ ਜਾ ਰਿਹਾ ਹੈ। ਸਮਾਜ ਵਿਚ ਮਾਂ-ਬਾਪ ਦੀ ਤਵੱਜੋਂ ਘੱਟਣੀ ਆਰੰਭਹੋ ਗਈ ਹੈ। ਘਰਾਂ ਵਿਚ ਲੜਾਈ-ਝਗੜੇ ਆਮ ਦੇਖਣ ਨੂੰ ਮਿਲਦੇ ਹਨ। ਇਹਨਾਂ ਝਗੜਿਆਂ ਦਾ ਮੂਲਕਾਰਨ ਨਿੱਕੀਆਂ-ਨਿੱਕੀਆਂ ਘਟਨਾਵਾਂ/ ਗੱਲਾਂ ਹਨ। ਇੱਥੇ ਇਕੱਲੇ ਬੱਚਿਆਂ/ ਨੌਜਵਾਨਾਂ ਦੀਗੱਲ ਨਹੀਂ ਕੀਤੀ ਜਾ ਰਹੀ ਬਲਕਿ ਔਰਤਾਂ ਵਿਚੋਂ ‘ਮਮਤਾ’ ਦਾ ਮੂਲ ਤੱਤ ਗੁਆਚਦਾ ਜਾ ਰਿਹਾਹੈ। ਬਜ਼ੁਰਗਾਂ ਵਿਚੋਂ ਸਹਿਣਸ਼ੀਲਤਾ/ ਸਿਆਪਣ ਅਤੇ ਹਲੀਮੀ ਦੀ ਅਣਹੋਂਦ ਦੇਖਣ ਨੂੰ ਮਿਲਰਹੀ ਹੈ। ਉਮਰ ਦੇ ਤਜ਼ੁਰਬੇ ਕਿਤੇ ਗੁਆਚਦੇ ਨਜ਼ਰ ਆ ਰਹੇ ਹਨ। ਕੁਲ ਮਿਲਾ ਕੇ ਸਮਾਜਕਬਣਤਰ ਸਹਿਜੇ-ਸਹਿਜੇ ਖੁਰਦੀ ਜਾ ਰਹੀ ਹੈ/ ਢਹਿੰਦੀ ਜਾ ਰਹੀ ਹੈ।ਇੱਕ ਉਦਾਹਰਣ ਦੇ ਤੌਰ ’ਤੇ ; ਪੱਛਮੀ ਪ੍ਰਭਾਵ ਦੇ ਨਤੀਜੇ ਵੱਜੋਂ ‘ਬਿਰਧ ਆਸ਼ਰਮਾਂ’ ਨੇਸਾਡੇ ਸਮਾਜ ਵਿੱਚ ਆਪਣੀ ‘ਥਾਂ’ ਪੱਕੀ ਕਰ ਲਈ ਹੈ। ਅੱਜ ਵੱਡੇ ਸ਼ਹਿਰਾਂ ਦੇ ਨਾਲ-ਨਾਲਨਿੱਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ‘ਬਿਰਧ ਆਸ਼ਰਮਾਂ’ ਦਾ ਜ਼ਾਲ ਦੇਖਿਆ ਜਾ ਸਕਦਾਹੈ। ਇਹ ‘ਬਿਰਧ ਆਸ਼ਰਮ’ ਭਾਰਤੀ ਸਮਾਜਕ ਪਰੰਪਰਾ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਇਹਤਾਂ ਪੱਛਮੀ ਪ੍ਰਭਾਵ ਦਾ ਨਤੀਜਾ ਕਹੇ ਜਾ ਸਕਦੇ ਹਨ।ਦੂਜੇ ਪਾਸੇ, ਅੱਜ ਅਖ਼ਬਾਰਾਂ ਇਹਨਾਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਜਿਹਨਾਂ ਵਿਚਸਮਾਜਕ ਰਿਸ਼ਤੇ ਤਾਰ–ਤਾਰ ਹੋਏ ਹੁੰਦੇ ਹਨ। ਬੱਚਿਆਂ ਵੱਲੋਂ ਮਾਂ-ਬਾਪ ਦਾ ਕਤਲ,ਮਾਂ-ਬਾਪ ਵੱਲੋਂ ਬੱਚਿਆਂ ਦਾ ਕਤਲ, ਭਰਾ ਹੱਥੋਂ ਭਰਾ ਦਾ ਕਤਲ ਆਦਿਕ ਰਿਸ਼ਤਿਆਂ ਨੂੰਖੇਰੂ-ਖੇਰੂ ਕਰਦੀਆਂ ਖ਼ਬਰਾਂ ਨਿੱਤ ਦਿਨ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਇਹ ਸਭਘਟਨਾਵਾਂ/ ਖ਼ਬਰਾਂ ਭਾਰਤੀ ਸਮਾਜਕ ਬਣਤਰ ਦਾ ਵਿਗੜਿਆ ਹੋਇਆ ਰੂਪ ਕਹੀਆਂ ਜਾ ਸਕਦੀਆਂਹਨ।ਭਾਰਤੀ ਪਰੰਪਰਾ ਅਤੇ ਸਮਾਜਕ ਬਣਤਰ ਵਿਚ ਤਾਂ ‘ਸਰਵਣ ਪੁੱਤਰਾਂ’ ਦੀਆਂ ਮਿਸਾਲਾਂਦਿੱਤੀਆਂ ਜਾਂਦੀਆਂ ਰਹੀਆਂ ਹਨ। ਇੱਥੇ ‘ਭਰਤ’ ਵਰਗੇ ਭਰਾ ਦੀ ਉਦਾਹਰਣ ਆਮ ਲੋਕਾਂ ਲਈਮਿਸਾਲ ਬਣਦੀ ਹੈ ਜਿਸਨੇ ਆਪਣੇ ਭਰਾ (ਰਾਮ ਜੀ) ਦੀਆਂ ਖੜਾਵਾਂ ਨੂੰ ਰਾਜ ਗੱਦੀ ਉੱਪਰਰੱਖ ਕੇ ਰਾਜ ਕੀਤਾ ਅਤੇ ਆਪਣੇ ਭਰਾ ਨਾਲ ਵਫ਼ਾਦਾਰੀ ਨਿਭਾਈ। ਇੱਥੇ ਮਿੱਤਰਤਾ ਲਈਕ੍ਰਿਸ਼ਨ ਜੀ ਅਤੇ ਸੁਦਾਮਾ ਦੀ ਸਾਖੀ ਬੱਚਿਆਂ ਨੂੰ ਸੁਣਾਈ ਜਾਂਦੀ ਹੈ।ਪਰੰਤੂ ਇਹਨਾਂ ਉੱਤਮ ਸਾਖੀਆਂ ਤੋਂ ਸਾਡਾ ਅੱਜ ਦਾ ਨੌਜਵਾਨ ਵਰਗ ਸੇਧ ਨਹੀਂ ਲੈ ਰਿਹਾਬਲਕਿ ਪੱਛਮੀ ਸੱਭਿਅਤਾ ਦੇ ਪ੍ਰਭਾਵ ਦਾ ਵਧੇਰੇ ਅਸਰ ਕਬੂਲ ਰਿਹਾ ਹੈ। ਇਸ ਲਈ ਜਿੱਥੇਨੌਜਵਾਨਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਉੱਥੇ ਹੀ ਅਜੋਕੇ ਮਾਂ-ਬਾਪ ਨੂੰ ਵੀਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਸਿੱਖਿਆ ਆਪਣੇ ਬੱਚਿਆਂਨੂੰ ਦੇ ਰਹੇ ਹਨ? ਜਿਹੜੇ ਮਾਂ-ਬਾਪ ਖ਼ੁਦ ਚੰਗੇ ਧੀਆਂ-ਪੁੱਤਰ ਨਹੀਂ ਬਣਦੇ ਫੇਰ ਉਹਨਾਂਦੇ ਧੀਆਂ-ਪੁੱਤਰ ਵੀ ਚੰਗੇ ਧੀਆਂ-ਪੁੱਤਰ ਨਹੀਂ ਬਣ ਪਾਉਣਗੇ। ਜੇਕਰ ਅਸੀਂ ਆਪਣੇਮਾਂ-ਬਾਪ ਲਈ ‘ਸਰਵਣ ਪੁਤਰ’ ਬਣਾਂਗੇ ਤਾਂ ਹੀ ਸਾਡੇ ਧੀਆਂ-ਪੁੱਤਰ ਸਾਡੇ ਲਈ ਸਰਵਣਪੁੱਤਰ ਬਣਨ ਦੇ ਰਾਹ ਪੈਣਗੇ। ਪਰੰਤੂ! ਇਹ ਸਭ ਕੁਝ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖਦੀ ਕੁੱਖ ਵਿੱਚ ਹੈ।ਉਪਰੋਕਤ ਚਰਚਾ ਵਿਚ ਕੇਵਲ ‘ਸਮਾਜਕ ਰਿਸ਼ਤਿਆਂ’ ਦੇ ਸੰਦਰਭ ਵਿਚ ਸਮਾਜਕ ਬਣਤਰ ’ਤੇਪੈਂਦੇ ਨਾਕਾਰਤਮਕ ਪ੍ਰਭਾਵਾਂ ਬਾਰੇ ਗੱਲ ਕੀਤੀ ਗਈ ਹੈ ਪਰੰਤੂ ਇਹ ਚਰਚਾ ਕੇਵਲ ਇੱਥੋਂਤੀਕ ਸੀਮਤ ਚਰਚਾ ਨਹੀਂ ਹੈ। ਸਮਾਜਕ ਬਣਤਰ ਵਿਚ ਕੇਵਲ ਮਨੁੱਖੀ ਰਿਸ਼ਤਿਆਂ-ਨਾਤਿਆਂ ਨੂੰਹੀ ਨਹੀਂ ਸਮਝਿਆ ਜਾਂਦਾ ਬਲਕਿ ਰਹੁ-ਰੀਤਾਂ, ਤਿਉਹਾਰਾਂ, ਰਹਿਣ-ਸਹਿਣ, ਆਰਥਕਤਾ,ਸਮਾਜਕਤਾ, ਔਰਤ ਦੀ ਸਥਿਤੀ, ਮਨੁੱਖੀ ਮਨੋਬਿਰਤੀਆਂ, ਸੁਪਨੇ, ਬੋਲੀ, ਪਹਿਰਾਵਾ ਅਤੇਵਿਚਾਰ ਆਦਿਕ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਭਾਰਤੀ ਸਮਾਜਕ ਬਣਤਰ ਉੱਪਰ ਇਹਨਾਂਸੰਦਰਭਾਂ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ ਕਿ ਪੱਛਮੀ ਪ੍ਰਭਾਵ ਕਰਕੇ ਉਪਰੋਕਤਹਵਾਲਿਆਂ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ ਹੈ?ਅੱਜ ਜਿੱਥੇ ਸ਼ੁੱਧ ‘ਬੋਲੀ’ ਸਮਾਪਤ ਹੋ ਰਹੀ ਹੈ ਉੱਥੇ ਹੀ ਮਨੁੱਖ ਦੇ ਪਹਿਰਾਵੇ ਵੀ ਬਦਲਰਹੇ ਹਨ। ਅੱਜ ਦੇ ਮਨੁੱਖ ਦੇ ਵਿਚਾਰ, ਸੁਪਨੇ ਅਤੇ ਮਨੋਬਿਰਤੀਆਂ ਵਿਚ ਵੀ ਤਬਦੀਲੀ ਦੇਖਣਨੂੰ ਮਿਲ ਰਹੀ ਹੈ। ਇਹ ਸਭ ਪ੍ਰਭਾਵ ਵੀ ਗੰਭੀਰ ਚਰਚਾ ਦੀ ਮੰਗ ਕਰਦੇ ਹਨ। ਪਹਿਰਾਵੇ ਦੇਸੰਦਰਭ ਵਿਚ ਗੱਲ ਕਰਨ ’ਤੇ; ਅੱਜ ਕੁੜਤੇ-ਚਾਦਰੇ ਅਤੇ ਕੁੜਤੇ- ਪਜ਼ਾਮੇ ਦਾ ਯੁੱਗ ਲਗਭਗਸਮਾਪਤ ਹੁੰਦਾ ਜਾ ਰਿਹਾ ਹੈ। ਹੁਣ ਕੋਟ, ਪੈਂਟ ਅਤੇ ਟਾਈ ਦਾ ਯੁੱਗ ਆਪਣਾ ਪ੍ਰਭਾਵ ਪਾਰਿਹਾ ਹੈ। ਬੋਲੀ ਵਿਚ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਦਾ ਰਲ਼ੇਵਾਂ ਦੇਖਣ ਨੂੰਮਿਲ ਰਿਹਾ ਹੈ। ਸੁਪਨਿਆਂ ਦਾ ਵਿਗਿਆਨ ਬਦਲ ਰਿਹਾ ਹੈ। ਅੱਜ ਤੋਂ 50 ਸਾਲ ਪਹਿਲਾਂ ਦੇਮਨੁੱਖੀ ਮਨ ਦੇ ਸੁਪਨੇ ਅਤੇ ਅੱਜ ਦੇ ਮਨੁੱਖੀ ਮਨ ਦੇ ਸੁਪਨੇ ਬਿਲਕੁਲ ਬਦਲ ਗਏ ਹਨ। ਅੱਜਮਨੁੱਖ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਵੱਖ ਹਨ ਜਦੋਂਕਿ ਪਹਿਲਾਂ ਇਹ ਵੱਖ ਤਰ੍ਹਾਂ ਦੀਹੁੰਦੀਆਂ ਹਨ। ਸੋ, ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੱਛਮੀ ਪ੍ਰਭਾਵ ਨੇ ਕੇਵਲਮਨੁੱਖੀ ਰਿਸ਼ਤਿਆਂ ਉੱਪਰ ਹੀ ਅਸਰ ਨਹੀਂ ਪਾਇਆ ਬਲਕਿ ਭਾਰਤੀ ਪਰੰਪਰਾ ਦੀ ਸਮਾਜਕ ਬਣਤਰਉੱਪਰ ਪੱਛਮ ਦਾ ਪ੍ਰਭਾਵ ਆਪਣਾ ਅਸਰ ਦਿਖਾ ਰਿਹਾ ਹੈ।ਅੰਤ ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖਨੂੰ ਆਪਣੇ ਜੀਵਨ ਵਿਚ ਜਿੱਥੇ ਤਰੱਕੀ ਕਰਨੀ ਚਾਹੀਦੀ ਹੈ ਉੱਥੇ ਹੀ ਆਪਣੀਆਂ ਜੜ੍ਹਾਂਨਾਲੋਂ ਵੀ ਨਹੀਂ ਟੁੱਟਣਾ ਨਹੀਂ ਚਾਹੀਦਾ। ਸਾਡੇ ਸਮਾਜਕ ਸਰੋਕਾਰ; ਸਾਡੇ ਸਮਾਜ ਦੀਆਂਜੜ੍ਹਾਂ ਹਨ। ਇਹਨਾਂ ਜੜ੍ਹਾਂ ਨੂੰ ਸੰਭਾਲਣ ਅਤੇ ਸਵਾਰਨ ਦਾ ਵੇਲਾ ਹੈ। ਨੌਜਵਾਨਾਂ ਨੂੰਇਸ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਚਾਹੀਦਾ ਹੈ। ਜੇਕਰ ਇੰਝ ਹੀ ਸਮਾਜਕ ਬਣਤਰ ਦਾਰੂਪ ਵਿਗੜਦਾ ਰਿਹਾ ਤਾਂ ਆਉਂਦੇ ਕੁਝ ਸਾਲਾਂ ਵਿਚ ਭਾਰਤੀ ਸਮਾਜਕ ਬਣਤਰ ਦਾ ਅਸਲ ਰੂਪਖ਼ਤਮ ਹੋ ਜਾਵੇਗਾ।# 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।ਸੰਪਰਕ: 90414-98009

Leave a Reply

Your email address will not be published. Required fields are marked *