Home » Archives by category » ਪੰਜਾਬ

ਪਤੀ-ਪਤਨੀ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ

ਪਤੀ-ਪਤਨੀ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ

ਜ਼ੀਰਾ : ਇਥੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਪਤੀ-ਪਤਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ ਪੁੱਤਰ ਮੱਲ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਬੀਤੀ ਰਾਤ ਆਪਣੇ ਘਰ ਵਿੱਚ ਸਨ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ, ਜਿਨ੍ਹਾਂ […]

ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰ ਕੇ ਵਿਖਾਓ: ਸੁਖਬੀਰ ਬਾਦਲ

ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰ ਕੇ ਵਿਖਾਓ: ਸੁਖਬੀਰ ਬਾਦਲ

ਰਣਜੀਤ ਸਿੰਘ ਤਲਵੰਡੀ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਉਣ ਦਾ ਐਲਾਨ ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ‘ਸੂਬਾ ਸਰਕਾਰ ਤੇ ਪੁਲਿਸ ਮੈਨੁੰ ਗ੍ਰਿਫ਼ਤਾਰ ਕਰ ਕੇ ਵਿਖਾਏ`। ਇੰਝ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਅਕਾਲੀ ਕਾਰਕੁੰਨਾਂ ਵਿਰੁੱਧ […]

22 ਤੋਂ 24 ਸਤੰਬਰ ਤੱਕ ਭਾਰੀ ਮੀਂਹ ਦੇ ਆਸਾਰ

22 ਤੋਂ 24 ਸਤੰਬਰ ਤੱਕ ਭਾਰੀ ਮੀਂਹ ਦੇ ਆਸਾਰ

ਅੰਮ੍ਰਿਤਸਰ : ਮੌਸਮ ਵਿਭਾਗ ਨੇ ਪੰਜਾਬ ਦੇ ਬਹੁਤੇ ਹਿੱਸਿਆਂ `ਚ ਭਲਕੇ ਸਨਿੱਚਰਵਾਰ, 22 ਸਤੰਬਰ ਤੋਂ ਲੈ ਕੇ ਸੋਮਵਾਰ 24 ਸਤੰਬਰ ਤੱਕ ਭਾਰੀ ਵਰਖਾ ਦੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ `ਚ ਕਿਹਾ ਗਿਆ ਹੈ ਕਿ ਸੂਬੇ ਦੇ ਮਾਝਾ, ਮਾਲਵਾ ਤੇ ਦੋਆਬਾ ਇਲਾਕਿਆਂ `ਚ 7 ਤੋਂ 12 ਸੈਂਟੀਮੀਟਰ ਅਤੇ ਕੁਝ ਥਾਵਾਂ `ਤੇ […]

SGPC ਸਮਾਗਮ ’ਚ ਹਾਸ਼ੀਏ ’ਤੇ ਰਿਹਾ ਗੁਰਬਚਨ ਸਿੰਘ

SGPC ਸਮਾਗਮ ’ਚ ਹਾਸ਼ੀਏ ’ਤੇ ਰਿਹਾ ਗੁਰਬਚਨ ਸਿੰਘ

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਭਾਈ ਘਨ੍ਹੱਈਆ ਜੀ ਦੇ 300 ਸਾਲਾ ਬਰਸੀ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਭ ਤੋਂ ਬਾਅਦ ਬੋਲਣ ਲਈ ਸਮਾਂ ਦਿੱਤਾ ਗਿਆ। ਇਸ ਤੋਂ ਇਲਾਵਾ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਸਣੇ ਅਕਾਲ ਤਖ਼ਤ ਦੇ ਸਾਬਕਾ […]

ਰਾਮ ਦਰਬਾਰ ਵਿੱਚ ਨੌਜਵਾਨ ਨੂੰ ਮਾਰੀ ਗੋਲੀ

ਰਾਮ ਦਰਬਾਰ ਵਿੱਚ ਨੌਜਵਾਨ ਨੂੰ ਮਾਰੀ ਗੋਲੀ

ਚੰਡੀਗੜ੍ਹ : ਸ਼ਹਿਰ ਦੇ ਭੀੜ ਵਾਲੇ ਇਲਾਕੇ ਰਾਮ ਦਰਬਾਰ ਫੇਜ਼-2 ਵਿੱਚ ਅੱਜ ਦੇਰ ਸ਼ਾਮ ਇੱਕ ਵਿਅਕਤੀ ਨੂੰ ਮਕਾਨ ਦੇ ਕਿਰਾਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਉਸ ਦੇ ਨਾਲ ਕਮਰੇ ਵਿੱਚ ਰਹਿ ਰਹੇ ਸਾਥੀਆਂ ਨੇ ਘਰ ਦੇ ਸਾਹਮਣੇ ਹੀ ਗੋਲੀ ਮਾਰ ਦਿੱਤੀ। ਫੱਟੜ ਹੋਏ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸੈਕਟਰ-32 ਦੇ ਸਰਕਾਰੀ ਹਸਪਤਾਲ […]

ਤੇਰ੍ਹਾਂ ਵਰ੍ਹਿਆਂ ਦੇ ਮੁੰਡੇ ਨੇ ਲਿਆ ਫਾਹਾ

ਤੇਰ੍ਹਾਂ ਵਰ੍ਹਿਆਂ ਦੇ ਮੁੰਡੇ ਨੇ ਲਿਆ ਫਾਹਾ

ਲੁਧਿਆਣਾ : ਹੰਬੜਾ ਰੋਡ ਦੇ ਪ੍ਰਤਾਪ ਨਗਰ ਇਲਾਕੇ ਦੇ ਰਹਿਣ ਵਾਲੇ 13 ਸਾਲ ਦੇ ਕ੍ਰਿਸ਼ਨਾ ਨੇ ਪ੍ਰੇਸ਼ਾਨ ਹੋਣ ਕਾਰਨ ਬੁੱਧਵਾਰ ਦੀ ਦੇਰ ਰਾਤ ਨੂੰ ਆਪਣੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਉਸਦੀ ਮਾਂ ਮਮਤਾ ਉਸ ਨੂੰ ਰੋਟੀ ਖਾਣ ਲਈ ਬੁਲਾਉਣ ਗਈ। ਲੜਕੇ ਦੀ ਲਾਸ਼ ਲਟਕਦੀ ਦੇਖ […]

ਬੇਅਦਬੀ: ਅੰਤਰਿਮ ਹੁਕਮਾਂ ਬਾਰੇ ਹਾਈ ਕੋਰਟ ਤੋਂ ਮੰਗੀ ਰਾਹਤ

ਬੇਅਦਬੀ: ਅੰਤਰਿਮ ਹੁਕਮਾਂ ਬਾਰੇ ਹਾਈ ਕੋਰਟ ਤੋਂ ਮੰਗੀ ਰਾਹਤ

ਚੰਡੀਗੜ੍ਹ : ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਹੋਏ ਰੋਸ ਮੁਜ਼ਾਹਰਿਆਂ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਸਾਬਕਾ ਐਸਐਸਪੀਜ਼ ਤੇ ਇਕ ਐਸਐਚਓ ਖ਼ਿਲਾਫ਼ ਅਗਲੇਰੀ ਕਾਰਵਾਈ ’ਤੇ ਰੋਕ ਲਾਉਣ ਦੇ ਹੁਕਮਾਂ ਤੋਂ ਕਰੀਬ ਇਕ ਹਫ਼ਤੇ ਬਾਅਦ ਰਾਜ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤੇ […]

ਕਾਂਗਰਸੀ ਸਮਰਥਕਾਂ ਦੀ ਅਕਾਲੀਆਂ ਵੱਲੋਂ ਕੁੱਟਮਾਰ

ਕਾਂਗਰਸੀ ਸਮਰਥਕਾਂ ਦੀ ਅਕਾਲੀਆਂ ਵੱਲੋਂ ਕੁੱਟਮਾਰ

ਲੰਬੀ: ਇੱਥੇ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਅਤੇ ਇਨੋਵਾ ਗੱਡੀ ਦੀ ਭੰਨ-ਤੋੜ ਕੀਤੀ ਗਈ। ਮੰਡੀ ਕਿੱਲਿਆਂਵਾਲੀ ਵਿੱਚ ਚੋਣ ਬੂਥ ਤੋਂ ਥੋੜ੍ਹੀ ਦੂਰ ਅਕਾਲੀ ਵਰਕਰਾਂ, ਆਗੂਆਂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਅਮਲੇ ਨੇ ਸ੍ਰੀ ਬਾਦਲ ਦੀ ਮੌਜੂਦਗੀ ਵਿੱਚ ਚੋਣ ਬੂਥ ’ਤੇ ਕਬਜ਼ੇ ਮਗਰੋਂ ਫ਼ਰਾਰ […]

ਕਰਤਾਰਪੁਰ ਲਾਂਘਾ: ਮੋਦੀ ’ਤੇ ਦਬਾਅ ਬਣਾਉਣ ਬਾਦਲ : ਸਿੱਧੂ

ਕਰਤਾਰਪੁਰ ਲਾਂਘਾ: ਮੋਦੀ ’ਤੇ ਦਬਾਅ ਬਣਾਉਣ ਬਾਦਲ : ਸਿੱਧੂ

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਤਨੀ ਹਰਸਿਮਰਤ ਕੌਰ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਬਣਾਉਣ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਜ਼ਮੀਨ ’ਤੇ […]

ਬੋਧੀ ਅਧਿਆਪਕਾਂ ਵੱਲੋਂ ਜਿਨਸੀ ਸ਼ੋਸ਼ਣ ਦੀ ਹੈ ਜਾਣਕਾਰੀ: ਦਲਾਈਲਾਮਾ

ਬੋਧੀ ਅਧਿਆਪਕਾਂ ਵੱਲੋਂ ਜਿਨਸੀ ਸ਼ੋਸ਼ਣ ਦੀ ਹੈ ਜਾਣਕਾਰੀ: ਦਲਾਈਲਾਮਾ

ਹੇਗ : ‘ਬੋਧੀ ਅਧਿਆਪਕਾਂ ਵੱਲੋਂ ਕੀਤੇ ਜਾਂਦੇ ਜਿਨਸੀ ਸ਼ੋਸ਼ਣ ਬਾਰੇ ਮੈਨੂੰ 1990 ਤੋਂ ਹੀ ਪਤਾ ਹੈ, ਅਜਿਹੇ ਦੋਸ਼ ਨਵੇਂ ਨਹੀਂ ਹਨ।’’ ਇਹ ਗੱਲ ਅੱਜ ਇਥੇ ਧਾਰਮਿਕ ਆਗੂ ਦਲਾਈ ਲਾਮਾ ਨੇ ਕਹੀ। ਤਿੱਬਤੀ ਧਰਮ ਗੁਰੂ ਜੋ ਪੂਰੀ ਦੁਨੀਆਂ ਵਿੱਚ ਲੱਖਾਂ ਬੋਧੀਆਂ ਲਈ ਸਨਮਾਨਯੋਗ ਹਨ ਨੇ ਇਹ ਖੁਲਾਸਾ ਨੈਦਰਲੈਂਡ ਦੇ ਆਪਣੇ ਚਾਰ ਦਿਨਾਂ ਦੌਰੇ ਦੌਰਾਨ ਕੀਤਾ। ਇਥੇ […]

Page 1 of 758123Next ›Last »