Home » Archives by category » ਪੰਜਾਬ (Page 3)

ਸਾਰੀਆਂ ਜ਼ਿਮਨੀ ਚੋਣਾਂ ਲੜੇਗੀ ਲੋਕ ਇਨਸਾਫ਼ ਪਾਰਟੀ: ਬੈਂਸ

ਸਾਰੀਆਂ ਜ਼ਿਮਨੀ ਚੋਣਾਂ ਲੜੇਗੀ ਲੋਕ ਇਨਸਾਫ਼ ਪਾਰਟੀ: ਬੈਂਸ

ਲੁਧਿਆਣਾ: ਲੋਕ ਸਭਾ ਚੋਣਾਂ ’ਚ ਦੂਜੇ ਨੰਬਰ ’ਤੇ ਰਹਿਣ ਵਾਲੇ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿੱਚ ਅੱਗੇ ਹੋਣ ਵਾਲੀਆਂ ਸਾਰੀਆਂ ਹੀ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ 2014 […]

ਕਾਂਗਰਸ ਨੂੰ ਵਿਧਾਨ ਸਭਾ ਹਲਕਿਆਂ ’ਚ ਲੀਡ ਦਿਵਾਉਣ ’ਚ ਨਾਕਾਮ ਰਹੇ ‘ਵੱਡੇ ਆਗੂ’

ਕਾਂਗਰਸ ਨੂੰ ਵਿਧਾਨ ਸਭਾ ਹਲਕਿਆਂ ’ਚ ਲੀਡ ਦਿਵਾਉਣ ’ਚ ਨਾਕਾਮ ਰਹੇ ‘ਵੱਡੇ ਆਗੂ’

ਚੰਡੀਗੜ੍ਹ: ਪੰਜਾਬ ਵਿੱਚ ਸੰਸਦੀ ਚੋਣਾਂ ਦੇ ਨਤੀਜਿਆਂ ’ਚ ਵਿਧਾਨ ਸਭਾ ਹਲਕਾ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਵੋਟਰਾਂ ਨੇ ਭਵਿੱਖ ਲਈ ਆਸ ਦੀ ਕਿਰਨ ਜਗਾਈ ਹੈ ਜਦੋਂ ਕਿ ਆਮ ਆਦਮੀ ਪਾਰਟੀ ਲਈ ਪੂਰੀ ਤਰ੍ਹਾਂ ਚਿੰਤਾ ਤੇ ਚਿੰਤਨ ਦਾ ਸਮਾਂ ਆ ਗਿਆ ਹੈ। ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਆਉਂਦੇ ਹਨ […]

ਹੇਰਾਫੇਰੀ ਨਾਲ ਜਿੱਤੀ ਭਾਜਪਾ: ਡਾ. ਗਾਂਧੀ

ਹੇਰਾਫੇਰੀ ਨਾਲ ਜਿੱਤੀ ਭਾਜਪਾ: ਡਾ. ਗਾਂਧੀ

ਪਟਿਆਲਾ: ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਈਵੀਐੱਮ ਵਿਚ ਵੱਡੇ ਪੱਧਰ ’ਤੇ ਕੀਤੀ ਗਈ ਗੜਬੜੀ ਕਰਕੇ ਹੋਈ ਹੈ ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਸੀ ਕਿ ਭਾਜਪਾ ਦਾ ਭਾਰਤ ਵਿਚ ਏਨਾ ਵਿਰੋਧ ਹੋਵੇ ਤੇ ਉਹ ਐਨੇ ਵੱਡੇ ਪੱਧਰ ’ਤੇ ਜਿੱਤ ਜਾਵੇ। ਡਾ. ਗਾਂਧੀ ਨੇ ਕਿਹਾ […]

ਬਸਪਾ ਨੂੰ 2 ਲੱਖ ਵੋਟਾਂ ਮਿਲਣ ’ਤੇ ਵਿਰੋਧੀਆਂ ਨੂੰ ਆਈਆਂ ਤਰੇਲੀਆਂ

ਬਸਪਾ ਨੂੰ 2 ਲੱਖ ਵੋਟਾਂ ਮਿਲਣ ’ਤੇ ਵਿਰੋਧੀਆਂ ਨੂੰ ਆਈਆਂ ਤਰੇਲੀਆਂ

ਜਲੰਧਰ: ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਨੂੰ ਠਿੱਬੀ ਲਾਉਣ ਲਈ ਹਾਥੀ ਨੂੰ ਅੰਦਰਖਾਤੇ ਵੋਟਾਂ ਪਾਉਣ ਦੀ ਘੜੀ ਰਣਨੀਤੀ ਉਨ੍ਹਾਂ ਦਾ ਬਚਾਅ ਨਾ ਕਰ ਸਕੀ। ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2,04,783 ਵੋਟਾਂ ਹਾਸਲ ਕਰਕੇ ਆਪਣੀ ਪਾਰਟੀ ਦੇ 2009 ਵਿਚ ਸਭ ਤੋਂ ਵੱਧ 93 ਹਜ਼ਾਰ ਵੋਟਾਂ ਹਾਸਲ […]

ਪੰਜਾਬ ਦੀ ਵੱਖਰੀ ਸੁਰ

ਪੰਜਾਬ ਦੀ ਵੱਖਰੀ ਸੁਰ

ਦੇਸ਼ ਭਰ ਵਿਚ ਭਾਜਪਾ ਦੀ ਅਗਵਾਈ ਵਿਚ ਝੁੱਲੀ ਵੋਟਾਂ ਦੀ ਹਨੇਰੀ ਦੇ ਬਾਵਜੂਦ ਪੰਜਾਬ ਨੇ ਆਪਣਾ ਪੁਰਾਣਾ ਮਿਜ਼ਾਜ ਕਾਇਮ ਰੱਖਿਆ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਨੂੰ ਕੇਵਲ ਚਾਰ ਸੀਟਾਂ ਉੱਤੇ ਹੀ ਗੁਜ਼ਾਰਾ ਕਰਨਾ ਪਿਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਅੱਠ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। 2014 ਦੀਆਂ ਲੋਕ ਸਭਾ ਚੋਣਾਂ ਮੌਕੇ ਮੋਦੀ ਲਹਿਰ […]

ਬੀਬੀ ਗੁਲਸ਼ਨ ਚੋਣ ਪ੍ਰਚਾਰ ਮੁਹਿੰਮ ’ਚੋਂ ਹੋਏ ਗਾਇਬ

ਬੀਬੀ ਗੁਲਸ਼ਨ ਚੋਣ ਪ੍ਰਚਾਰ ਮੁਹਿੰਮ ’ਚੋਂ ਹੋਏ ਗਾਇਬ

ਰਾਮਪੁਰਾ ਫੂਲ: ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ’ਚੋਂ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਗਾਇਬ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਟਿਕਟ ਨਾ ਮਿਲਣ ਕਾਰਨ ਖ਼ਫ਼ਾ ਹਨ। ਬੀਬੀ ਗੁਲਸ਼ਨ ਅਤੇ ਉਨ੍ਹਾਂ ਦੇ ਪਤੀ ਜਸਟਿਸ ਨਿਰਮਲ ਸਿੰਘ […]

ਪਤਨੀ ਅਤੇ ਸੱਸ ਦੀਆਂ ਲੱਤਾਂ ਵੱਢੀਆਂ; ਹਾਲਤ ਗੰਭੀਰ

ਪਤਨੀ ਅਤੇ ਸੱਸ ਦੀਆਂ ਲੱਤਾਂ ਵੱਢੀਆਂ; ਹਾਲਤ ਗੰਭੀਰ

ਰਤੀਆ: ਪੰਜਾਬ ਦੇ ਨੌਜਵਾਨ ਨੇ ਪਤਨੀ ਅਤੇ ਉਸ ਦੀ ਮਾਂ ’ਤੇ ਗੰਡਾਸੇ ਨਾਲ ਹਮਲਾ ਕਰਕੇ ਦੋਵਾਂ ਦੀਆਂ ਲੱਤਾਂ ਵੱਢ ਦਿੱਤੀਆਂ। ਹਮਲੇ ਮਗਰੋਂ ਨੌਜਵਾਨ ਅਤੇ ਵਿਚੋਲਾ ਮੌਕੇ ਤੋਂ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਮਾਂ ਅਤੇ ਧੀ ਨੂੰ ਗੰਭੀਰ ਹਾਲਤ ਵਿਚ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ […]

ਕੇਜਰੀ ਦੇ 17 ਤਕ ਪੰਜਾਬ ’ਚ ਡੇਰੇ

ਕੇਜਰੀ ਦੇ 17 ਤਕ ਪੰਜਾਬ ’ਚ ਡੇਰੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕ ਤੋਂ 17 ਮਈ ਤੱਕ ਪੰਜਾਬ ’ਚ ਹੀ ਡੇਰੇ ਲਾਉਣਗੇ। ਦਿੱਲੀ ਵਿਚ ਅੱਜ ਵੋਟਾਂ ਦਾ ਅਮਲ ਮੁਕੰਮਲ ਹੁੰਦਿਆਂ ਸਾਰ ਹੀ ਉਹ ਪੰਜਾਬ ਲਈ ਰਵਾਨਾ ਹੋ ਜਾਣਗੇ। ਸ੍ਰੀ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਦਰਜਨ ਦੇ […]

ਗਾਂਧੀ ਦੀ ਹਮਾਇਤ ਕਰਨਗੇ ਟਕਸਾਲੀ

ਗਾਂਧੀ ਦੀ ਹਮਾਇਤ ਕਰਨਗੇ ਟਕਸਾਲੀ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਨੇ ਅੱਜ ਪਟਿਆਲਾ ਲੋਕ ਸਭਾ ਹਲਕੇ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ| ਉਂਜ ਇਸ ਫੈਸਲੇ ਦੌਰਾਨ ਟਕਸਾਲੀ ਧਿਰ ਦੇ ਆਗੂਆਂ ਨੇ ਡਾ. ਗਾਂਧੀ ਦੇ ਚੋਣ ਏਜੰਡੇ ਵਿੱਚ ਪੰਜਾਬ ਅੰਦਰ ਅਫੀਮ ਤੇ ਭੁੱਕੀ ਦੇ ਸਰਕਾਰੀ ਪੱਧਰ ’ਤੇ ਠੇਕੇ ਖੋਲ੍ਹਣ ਤੇ ਇਸ […]

ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ

ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ

ਸੰਗਰੂਰ: ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਪਾਰਟੀਆਂ ਖ਼ਿਲਾਫ਼ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਗਿਆ ਅਤੇ ਮਾਰਚ ਦੌਰਾਨ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਥੇ ਪੁੱਜੇ ਰੋਸ ਮਾਰਚ ’ਚ ਸ਼ਾਮਲ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ, ਗੁਰਮਤਿ ਪ੍ਰਚਾਰ ਰਾਗੀ, ਗ੍ਰੰਥੀ ਸਭਾ, ਪੰਥਕ […]